ਤਸਕਰੀ ਕਰਨ ਲਈ ਕੀਤੀ ਗਈ ਚੱਪਲਾਂ ਦੀ ਵਰਤੋਂ, 8.3 ਕਰੋੜ ਸੋਨਾ ਬਰਾਮਦ

ਪੱਛਮੀ ਬੰਗਾਲ, 20 ਜਨਵਰੀ (ਸ.ਬ.) ਪੱਛਮੀ ਬੰਗਾਲ ਵਿੱਚ ਤਿੰਨ ਬਦਮਾਸ਼ਾਂ ਨੂੰ 20 ਕਿਲੋਗ੍ਰਾਮ ਸੋਨੇ ਨਾਲ ਫੜਿਆ ਗਿਆ ਹੈ|
ਤਸਕਰੀ ਲਈ ਚੱਪਲਾਂ ਦੀ ਵਰਤੋਂ ਕੀਤੀ ਗਈ ਹੈ| ਹਾਵੜਾ ਰੇਲਵੇ                    ਸਟੇਸ਼ਨ ਤੋਂ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਇਨ੍ਹਾਂ ਸਾਰਿਆਂ ਦੀਆਂ ਚੱਪਲਾਂ ਵਿੱਚ ਸੋਨੇ ਦੇ ਬਿਸਕੁੱਟ ਬਰਾਮਦ ਕੀਤੇ ਗਏ ਹਨ|
ਡੀ.ਆਰ.ਆਈ ਅਧਿਕਾਰੀਆਂ ਮੁਤਾਬਕ ਫੜੇ ਗਏ ਬਦਮਾਸ਼ਾਂ ਦੀ ਚੱਪਲਾਂ ਨੂੰ ਕੱਟ ਕੇ 8.3 ਕਰੋੜ ਦਾ ਸੋਨਾ ਫੜਿਆ ਹੈ| ਇਨ੍ਹਾਂ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ| ਪੁਲਸ ਨੂੰ ਸ਼ੱਕ ਹੈ ਕਿ ਇੰਨੀ ਭਾਰੀ ਰਕਮ ਦੇ ਸੋਨੇ ਦੀ ਤਸਕਰੀ ਵਿੱਚ ਬਦਮਾਸ਼ਾਂ ਦੀ ਮਦਦ ਕਿਸੇ ਵੱਡੇ ਗਿਰੋਹ ਨੇ ਕੀਤੀ ਹੈ|

Leave a Reply

Your email address will not be published. Required fields are marked *