ਤਸਕਰੀ ਦੀ ਰੋਕਥਾਮ ਲਈ ਕਾਰਵਾਈ ਦੌਰਾਨ 44 ਲੱਖ ਰੁਪਏ ਦੇ ਮੁੱਲ ਦੇ ਗਹਿਣੇ ਬਰਾਮਦ

ਐਸ.ਏ.ਐਸ. ਨਗਰ 1 ਫਰਵਰੀ (ਸ.ਬ.) ਜਿਲ੍ਹਾ ਮੁਹਾਲੀ ਦੀ ਪੁਲੀਸ ਨੇ ਪੰਜਾਬ ਸਰਕਾਰ ਵੱਲੋ ਤਸਕਰੀ ਦੀ ਰੋਕਥਾਮ ਸਬੰਧੀ ਦਿੱਤੀਆਂ ਹਦਾਇਤਾਂ ਅਤਹਿਤ ਕਾਰਵਾਈ ਕਰਦਿਆਂ 44 ਲੱਖ ਰੁਪਏ ਦੇ ਮੁੱਲ ਦੇ ਗਹਿਣੇ ਬਰਾਮਦ ਕੀਤੇ ਹਨ।

ਐਸ ਐਸ ਪੀ ਸz. ਸਤਿੰਦਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਇੱਥੇ ਜਾਰੀ ਇੱਕ ਬਿਆਨ ਵਿੰਚ ਦੱਸਿਆ ਕਿ ਪੁਲੀਸ ਕਪਤਾਨ ਦਿਹਾਤੀ ਡਾਕਟਰ ਰਵਜੋਤ ਕੌਰ ਗਰੇਵਾਲ ਅਤੇ ਡੀ ਐਸ ਪੀ ਡੇਰਾਬਸੀ, ਸ੍ਰੀ ਗੁਰ ਬਖਸੀਸ਼ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਲਾਲੜੂ ਇੰਸਪੈਟਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਲਾਲੜੂ ਦੀ ਪੁਲੀਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਮੇਨ ਹਾਈਵੇ ਝਰਮੜੀ ਬੈਰੀਅਰ ਤੋ ਸੁਰੇਸ ਕੁਮਾਰ ਸੈਣੀ ਵਾਸੀ ਮਕਾਨ ਨੰ 503 ਫੇਜ਼ 2, ਰਾਮ ਦਰਬਾਰ ਚੰਡੀਗੜ੍ਹ ਨੂੰ ਕੋਲੋਂ ਇਹ ਸਾਮਾਨ ਬਰਾਮਦ ਕੀਤਾ ਹੈ।

ਉਹਨਾਂ ਦੱਸਿਆ ਕਿ ਸੁਰੇਸ਼ ਕੁਮਾਰ ਬੱਸ ਵਿਚ ਸਵਾਰ ਹੋ ਕੇ ਅੰਬਾਲਾ ਸਾਇਡ ਤੋ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਸੀ ਅਤੇ ਉਸਨ ਖੁਦ ਨੂੰ ਕੋਰੀਅਰ ਕੰਪਨੀ ਦਾ ਕਰਮਚਾਰੀ ਦੱਸਿਆ ਸੀ, ਜਿਸ ਨੂੰ ਸ਼ੱਕ ਦੇ ਆਧਾਰ ਤੇ ਬੱਸ ਵਿਚੋ ਉਤਾਰ ਕੇ ਉਸ ਦੇ ਕਬਜੇ ਵਾਲੇ ਬੈਗ ਦੀ ਤਲਾਸੀ ਲੈਣ ਤੇ ਉਸ ਕੋਲੋਂ ਸੋਨੇ ਦੇ ਗਹਿਣੇ, ਨਗ ਅਤੇ ਹੀਰੇ ਬਰਾਮਦ ਹੋਏ ਜਿਹਨਾਂ ਦੀ ਕੀਮਤ 44,17,434 ਰੁਪਏ ਹੈ। ਪੁਲੀਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *