ਤਹਿਰਾਨ : 10 ਵਿਅਕਤੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼

ਤਹਿਰਾਨ,14 ਜਨਵਰੀ (ਸ.ਬ.) ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਅੱਜ ਇਕ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਅਧਿਕਾਰੀਆਂ ਮੁਤਾਬਕ ਬੋਇੰਗ ਕਿਰਗਿਜ ਕਾਰਗੋ ਜਹਾਜ਼ ਖਰਾਬ ਮੌਸਮ ਹੋਣ ਕਰਕੇ ਰਾਜਧਾਨੀ ਦੇ ਪੱਛਮੀ ਹਿੱਸੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ| ਕਿਹਾ ਜਾ ਰਿਹਾ ਹੈ ਕਿ ਜਹਾਜ਼ ਹਵਾਈ ਅੱਡੇ ਦੀ ਕੰਧ ਨਾਲ ਟਕਰਾਅ ਗਿਆ ਸੀ| ਇਸ ਕਾਰਨ 10 ਵਿਅਕਤੀਆਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰ ਇਸ ਸਬੰਧੀ ਅਜੇ ਪੁਸ਼ਟੀ ਨਹੀਂ ਹੋ ਸਕੀ| ਜਹਾਜ਼ ਵਿੱਚ 10 ਕਰੂ ਮੈਂਬਰ ਸਵਾਰ ਸਨ|

Leave a Reply

Your email address will not be published. Required fields are marked *