ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ 30 ਜੂਨ ਨੂੰ ਦਫ਼ਤਰ ਰਹਿਣਗੇ ਖੁੱਲੇ

ਐਸ.ਏ.ਐਸ.ਨਗਰ, 29 ਜੂਨ (ਸ.ਬ.) ਦੋ ਦਿਨਾਂ ਦੀਆਂ ਛੁੱਟੀਆਂ ਹੋਣ ਕਾਰਨ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਸਬ ਰਜਿਸਟਰਾਰ ਅਤੇ ਸਯੁੰਕਤ ਸਬ ਰਜਿਸਟਰਾਰ ਵੱਲੋਂ 30 ਜੂਨ ਨੂੰ ਰਜਿਸਟ੍ਰੀਆਂ ਦਾ ਕੰਮ ਨਿਪਟਾਇਆ ਜਾਵੇਗਾ| (ਐਨ. ਜੀ.ਡੀ.ਆਰ.ਐਸ) ਤਹਿਤ ਜਿਨ੍ਹਾਂ ਲੋਕਾਂ ਨੂੰ 28 ਅਤੇ 29 ਜੂਨ ਨੂੰ ਰਜਿਸਟਰੀ ਕਰਾਉਣ ਦੀ ਤਰੀਕ ਮਿਲੀ ਸੀ ਉਨ੍ਹਾਂ ਦੀਆਂ ਰਜਿਸਟਰੀਆਂ ਦਾ ਕੰਮ 30 ਜੂਨ ਨੂੰ ਕੀਤਾ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਵਿੱਤ ਕਮਿਸ਼ਨਰ ਮਾਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੁਣ 30 ਜੂਨ ਨੂੰ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਦਫ਼ਤਰ ਖੁੱਲੇ ਰਹਿਣਗੇ ਤਾਂ ਜੋ ਰਜਿਸਟਰੀਆਂ ਦਾ ਕੰਮ ਕਾਜ ਅਸਾਨੀ ਨਾਲ ਨਿਪਟਾਈਆਂ ਜਾ ਸਕੇ| ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵਿਅਕਤੀ ਜਿਨ੍ਹਾਂ ਨੂੰ ਐਨ. ਜੀ.ਡੀ.ਆਰ.ਐਸ ਤਹਿਤ ਰਜਿਸਟਰੀ ਕਰਵਾਉਣ ਲਈ 28 ਅਤੇ 29 ਜੂਨ ਦੀ ਤਾਰੀਖ ਮਿਲੀ ਸੀ| ਹੁਣ ਉਹ ਆਪਣੀ ਰਜਿਸਟਰੀ 30 ਜੂਨ ਸ਼ਨੀਚਰਵਾਰ ਨੂੰ ਆਪਣੇ ਸਬੰਧਤ ਸਬ ਰਜਿਸਟਰਾਰ ਤੇ ਸਯੁੰਕਤ ਰਜਿਸਟਰਾਰ ਕੌਲ ਕਰਵਾ ਸਕਦੇ ਹਨ|

Leave a Reply

Your email address will not be published. Required fields are marked *