ਤਹਿਸੀਲ ਵਿਚਲੇ ਵਕੀਲਾਂ ਦੇ ਸ਼ੈਡ ਵਿੱਚ ਵੀ ਭਰਿਆ ਬਰਸਾਤੀ ਪਾਣੀ

ਐਸ ਏ ਐਸ ਨਗਰ, 27 ਜੁਲਾਈ (ਸ.ਬ.) ਅੱਜ ਪਈ ਭਰਵੀਂ ਬਰਸਾਤ ਕਾਰਨ ਮੁਹਾਲੀ ਤਹਿਸੀਲ ਕੰਪਲੈਕਸ ਵਿਚ ਵੀ ਪਾਣੀ ਭਰ ਗਿਆ, ਜਿਸ ਕਾਰਨ ਉਥੇ ਵਕੀਲਾਂ ਨੂੰ ਵੀ ਆਪਣਾ ਕੰਮ ਕਾਜ ਕਰਨ ਵਿਚ ਕਾਫੀ ਪ੍ਰੇਸਾਨੀ ਆਈ| ਐਡਵੋਕੇਟ  ਹਰਵਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਤਹਿਸੀਲ  ਕੰਪਲੈਕਸ ਵਿਚ ਬਣੇ ਵਕੀਲਾਂ ਦੇ ਸ਼ੈਡ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਸਾਰੇ ਵਕੀਲਾਂ ਦਾ ਹੀ ਕੰਮ ਕਾਜ ਬਹੁਤ ਪ੍ਰਭਾਵਿਤ ਹੋਇਆ ਅਤੇ ਅਦਾਲਤ ਵਿਚ ਕੰਮ ਧੰਦੇ ਆਏ ਲੋਕ ਵੀ ਪ੍ਰੇਸ਼ਾਨ ਹੁੰਦੇ ਰਹੇ|

Leave a Reply

Your email address will not be published. Required fields are marked *