ਤਾਇਲ ਸ਼ਰਮਾ ਭਾਜਪਾ ਯੁਵਾ ਮੋਰਚੇ ਦੇ ਜਿਲ੍ਹਾ ਸਕੱਤਰ ਨਿਯੁਕਤ

ਐਸ. ਏ. ਐਸ. ਨਗਰ 2 ਫਰਵਰੀ (ਸ.ਬ.) ਭਾਜਪਾ ਜਿਲਾ ਮੁਹਾਲੀ ਦੇ ਪ੍ਰਧਾਨ ਸ਼ੁਸੀਲ ਰਾਣਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਫੇਜ਼-7 ਵਿਖੇ ਹੋਈ, ਜਿਸ ਵਿੱਚ ਮੁਹਾਲੀ ਜਿਲੇ ਦੇ ਅਹੁਦੇਦਾਰ ਤੇ ਮੰਡਲ ਪ੍ਰਧਾਨ ਹਾਜਰ ਹੋਏ| ਇਸ ਮੌਕੇ ਸੈਂਹਬੀ ਆਨੰਦ ਦੇ ਯਤਨਾਂ ਨਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਤਾਇਲ ਸ਼ਰਮਾ ਲੱਕੀ ਨੂੰ ਭਾਜਪਾ ਯੁਵਾ ਮੋਰਚੇ ਦਾ ਜਿਲਾ ਸਕੱਤਰ ਨਿਯੁਕਤ ਕੀਤਾ ਗਿਆ|
ਇਸ ਮੌਕੇ ਸੈਂਹਬੀ ਆਨੰਦ, ਅਸ਼ੋਕ ਝਾਅ, ਜੋਗਿੰਦਰਪਾਲ ਕੰਵਰ, ਹਰਚਰਨ ਸਿੰਘ ਸੈਣੀ, ਪਰਮਜੀਤ ਵਾਲੀਆ, ਨਰਿੰਦਰ ਰਾਣਾ, ਪਵਨ ਮਨੋਚਾ, ਸਮੀਰ ਮਹਾਜਨ, ਮਦਨ ਗੋਇਲ, ਹੁਸ਼ਿਆਰਚੰਦ ਸਿੰਗਲਾ, ਵਰਿੰਦਰ ਸੋਢੀ , ਨਿੱਤੂ ਖੁਰਾਣਾ, ਉਸ਼ਾ ਠਾਕੁਰ, ਸੰਜੀਵ ਗੋਇਲ ਵੀ ਮੌਜੂਦ ਸਨ|

Leave a Reply

Your email address will not be published. Required fields are marked *