ਤਾਇਵਾਨ ਦੇ ਹਸਪਤਾਲ ਵਿੱਚ ਅੱਗ ਲੱਗਣ ਨਾਲ 9 ਵਿਅਕਤੀਆਂ ਦੀ ਮੌਤ

ਤਾਇਪੇ, 13 ਅਗਸਤ (ਸ.ਬ.) ਤਾਇਵਾਨ ਦੇ ਨਿਊ ਤਾਇਪੇ ਸ਼ਹਿਰ ਦੇ ਇਕ ਹਸਪਤਾਲ ਦੀ ਸੱਤਵੀਂ ਮੰਜ਼ਲ ਉਤੇ ਅੱਗ ਲੱਗ ਗਈ ਅਤੇ ਇਸ ਦੇ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ 15 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ| ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇਗੀ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ|
ਸ਼ਹਿਰ ਦੇ ਉਤਰੀ ਇਲਾਕੇ ਵਿੱਚ ਬਣੇ ਵੀਫੂ ਨਾਂ ਦੇ ਹਸਪਤਾਲ ਵਿੱਚ ਅੱਜ ਸਵੇਰੇ 4 ਵਜੇ ਅੱਗ ਲੱਗੀ| ਸੂਚਨਾ ਮਗਰੋਂ ਰਾਹਤ ਅਤੇ ਬਚਾਅ ਦਲ ਨੇ 33 ਮਰੀਜ਼ਾਂ ਅਤੇ 3 ਸਟਾਫ ਮੈਂਬਰਾਂ ਨੂੰ ਉਥੋਂ ਕੱਢਿਆ| ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *