ਤਾਈਵਾਨੀ ਜਹਾਜ਼ ਦਾ ਪਹੀਆ ਰਨਵੇਅ ਤੇ ਫਸਿਆ, ਯਾਤਰੀ ਸੁਰੱਖਿਅਤ

ਤਾਈਪੇਈ, 14 ਮਾਰਚ (ਸ.ਬ.) ਫਿਲੀਪੀਨ ਹਵਾਈ ਅੱਡੇ ਦੇ ਰਨਵੇਅ ਤੇ ਬੀਤੀ ਰਾਤ ਇਕ ਤਾਈਵਾਨੀ ਜਹਾਜ਼ ਦਾ ਪਹੀਆ ਘਾਹ ਵਿੱਚ ਫਸ ਗਿਆ| ਇਸ ਮਗਰੋਂ ਜਹਾਜ਼ ਤੇਜ਼ੀ ਨਾਲ ਘੁੰਮਣ ਲੱਗਾ| ਚੰਗੀ ਕਿਸਮਤ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ| ਫਿਲੀਪੀਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਬੁਲਾਰੇ ਐਰਿਕ ਅਪੋਲੋਨਿਓ ਨੇ ਦੱਸਿਆ ਕਿ ਚਾਲਕ ਦਲ ਦੇ ਸਾਰੇ ਮੈਂਬਰ ਅਤੇ 122 ਯਾਤਰੀ ਸੁਰੱਖਿਅਤ ਹਨ|
‘ਫੋਰ ਈਸਟਰਨ ਏਅਰ ਟਰਾਂਸਪੋਰਟ’ ਜਹਾਜ਼ ਨੂੰ ਕਾਲਿਬੋ ਵਿੱਚ ਹਵਾਈ ਅੱਡਾ ਟਰਮੀਨਲ ਤੇ ਜਾਂਚ ਲਈ ਲਿਜਾਇਆ ਗਿਆ| ਉਨ੍ਹਾਂ ਨੇ ਦੱਸਿਆ ਕਿ ਮੈਕਡੋਨਲ ਡਗਲਸ ਐਮ.ਡੀ.83 ਜਹਾਜ਼ ਦਾ ਇਕ ਪਹੀਆਂ ਰਨਵੇਅ ਦੇ ਇਕ ਸਿਰੇ ਤੇ ਬੁੱਧਵਾਰ ਰਾਤ ਘਾਹ ਵਿੱਚ ਫਸ ਗਿਆ ਸੀ| ਇਸ ਮਗਰੋਂ ਹਵਾਈ ਅੱਡੇ ਨੂੰ ਕਰੀਬ ਇਕ ਘੰਟੇ ਬੰਦ ਰੱਖਿਆ ਗਿਆ ਅਤੇ ਬਾਅਦ ਵਿਚ ਦੁਬਾਰਾ ਖੋਲ੍ਹ ਦਿੱਤਾ ਗਿਆ|

Leave a Reply

Your email address will not be published. Required fields are marked *