ਤਾਈਵਾਨ ਤੇ ਫੌਜੀ ਤਾਕਤ ਦੀ ਵਰਤੋਂ ਨਹੀਂ ਹੋਵੇਗੀ ਬੰਦ : ਸ਼ੀ ਜਿਨਪਿੰਗ

ਬੀਜਿੰਗ, 2 ਜਨਵਰੀ (ਸ.ਬ.) ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਕਿ ਚੀਨ ਤਾਈਵਾਨ ਦਾ ਮੁੜ ਏਕੀਕਰਨ ਯਕੀਨੀ ਕਰਨ ਦੇ ਵਿਕਲਪ ਦੇ ਤੌਰ ਤੇ ਮਿਲਟਰੀ ਬਲ ਦੀ ਵਰਤੋਂ ਬੰਦ ਨਹੀਂ ਕਰੇਗਾ| ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਟਾਪੂ ਨੂੰ ਆਖਿਰ ਵਿਚ ਮੁੜ ਚੀਨ ਨਾਲ ਮਿਲਾਇਆ ਜਾਵੇਗਾ| ਜਿਨਪਿੰਗ ਨੇ ਕਿਹਾ ਕਿ ਬੀਜਿੰਗ ਤਾਈਵਾਨ ਦੀ ਆਜ਼ਾਦੀ ਲਈ ਵੱਖਵਾਦੀ ਗਤੀਵਿਧੀਆਂ ਅਤੇ ਸ਼ਾਂਤੀਪੂਰਨ ਮੁੜ ਏਕੀਕਰਨ ਵਿਚ ਦਖਲ ਅੰਦਾਜ਼ੀ ਕਰਨ ਵਾਲੇ ਬਾਹਰੀ ਤੱਤਾਂ ਵਿਰੁੱਧ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਵਿਕਲਪ ਖੁੱਲ੍ਹਾ ਰੱਖੇਗਾ|

Leave a Reply

Your email address will not be published. Required fields are marked *