ਤਾਈਵਾਨ ਨੇ ਆਪਣੇ ਦੇਸ਼ ਦੇ 200 ਲੋਕਾਂ ਨੂੰ ਚੀਨ ਦੇ ਹਵਾਲੇ ਕਰਨ ਤੇ ਸਪੇਨ ਦਾ ਕੀਤਾ ਵਿਰੋਧ

ਤਾਈਪੇ, 20 ਫਰਵਰੀ (ਸ.ਬ.) ਦੂਰਸੰਚਾਰ ਧੋਖਾਧੜੀ ਮਾਮਲੇ ਨਾਲ ਜੁੜੇ ਤਾਈਵਾਨ ਦੇ 200 ਤੋਂ ਜਿਆਦਾ ਸ਼ੱਕੀਆਂ ਨੂੰ ਚੀਨ ਦੇ ਹਵਾਲੇ ਕਰਨ ਵਾਲੇ ਸਪੇਨ ਦੇ ਫੈਸਲੇ ਤੇ ਤਾਈਵਾਨ ਦੇ        ਵਿਦੇਸ਼ ਮੰਤਰਾਲੇ ਨੇ ਵਿਰੋਧ ਦਰਜ ਕਰਾਇਆ ਹੈ| ਸਪੇਨ ਦੀ ਇਹ ਕਾਰਵਾਈ ਤਾਈਵਾਨ ਦੇ ਲੋਕਾਂ ਨੂੰ ਸਵੈ-ਸ਼ਾਸ਼ਿਤ ਟਾਪੂ ਦੇ ਮੁਕਾਬਲੇਬਾਜ਼ ਚੀਨ ਵਿੱਚ ਡਿਪੋਰਟ ਕਰਨ ਦੀ ਹਾਲ ਹੀ ਵਿੱਚ ਵਾਪਰੀ ਘਟਨਾ ਹੈ|
ਬੀਜਿੰਗ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ| ਤਾਈਵਾਨ ਦੇ ਮੰਤਰਾਲੇ ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਸਪੇਨ ਦੇ ਉਸ ਫੈਸਲੇ ਨਾਲ ‘ਗਹਿਰਾ ਦੁੱਖ’ ਪਹੁੰਚਿਆ ਹੈ, ਜਿਸ ਦੇ ਤਹਿਤ ਸਪੇਨ 269 ਤਾਈਵਾਨੀ ਲੋਕਾਂ ਅਤੇ ਚੀਨੀ ਨਾਗਰਿਕਾਂ ਨੂੰ ਚੀਨ ਦੇ ਹਵਾਲੇ ਕਰਨ ਲਈ ਤਿਆਰ ਹੋ ਗਿਆ| ਤਾਈਵਾਨੀ ਮੀਡੀਆ ਵਿੱਚ ਆਈਆਂ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ 200 ਤੋਂ ਜਿਆਦਾ ਸ਼ੱਕੀ ਵਿਅਕਤੀ ਤਾਈਵਾਨ ਦੇ ਹਨ| ਚੀਨੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ ਕਿਉਂਕਿ ਤਾਈਵਾਨੀ ਨਾਗਰਿਕਾਂ ਨੇ ਲੱਖਾਂ ਡਾਲਰਾਂ ਦੀ ਧੋਖਾਧੜੀ ਕੀਤੀ  ਹੈ|

Leave a Reply

Your email address will not be published. Required fields are marked *