ਤਾਈਵਾਨ ਵਿਚ ਟੂਰਿਸਟ ਬੱਸ ਵਿਚ ਲੱਗੀ ਭਿਆਨਕ ਅੱਗ, 26 ਵਿਅਕਤੀਆਂ ਦੀ ਮੌਤ

ਤਾਇਪੇ, 19 ਜੁਲਾਈ (ਸ.ਬ.) ਤਾਈਵਾਨ ਵਿਚ ਇੱਕ ਟੂਰਿਸਟ ਬੱਸ ਵਿਚ ਅੱਗ ਲੱਗਣ ਕਾਰਨ 26 ਵਿਅਕਤੀਆਂ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਇਹ ਹਾਦਸਾ ਤਾਈਵਾਨ ਦੇ ਸ਼ਹਿਰ ਤਾਵਯੂਆਨ ਵਿਚ ਵਾਪਰਿਆ, ਜਿੱਥੇ ਇਹ ਬੱਸ ਰੋਡ ਵਿਚ ਡਿਵਾਈਡਰ ਨਾਲ ਟਕਰਾਅ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ| ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਬੱਸ ਵਿਚ ਸਵਾਰ 26 ਵਿਅਕਤੀ ਮੌਤ ਦੇ ਮੂੰਹ ਵਿਚ ਚਲੇ ਗਏ| ਮ੍ਰਿਤਕਾਂ ਵਿਚ ਬੱਸ ਦਾ ਡ੍ਰਾਈਵਰ ਅਤੇ ਇੱਕ ਗਾਈਡ ਵੀ ਸ਼ਾਮਿਲ ਸੀ| ਤਾਈਵਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਬੱਸ ਵਿਚ ਸਵਾਰ ਸਾਰੇ ਯਾਤਰੀ ਚੀਨੀ ਸਨ ਅਤੇ ਉਹ ਤਾਵਯੂਆਨ ਹਵਾਈ ਅੱਡੇ ਤੋਂ ਡਲਿਯਨ ਲਈ ਫਲਾਇਟ ਫੜਨ ਵਾਲੇ ਸਨ| ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *