ਤਾਮਿਲਨਾਡੂ ਦੇ ਲਿਗਨਾਈਟ ਪਾਵਰ ਪਲਾਂਟ ਵਿੱਚ ਧਮਾਕਾ, ਕਈ ਜ਼ਖਮੀ

ਚੇਨਈ, 1 ਜੁਲਾਈ (ਸ.ਬ.) ਤਾਮਿਲਨਾਡੂ ਦੇ ਕੁਡਾਲੋਰ ਜ਼ਿਲੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ ਹੈ| ਪਲਾਂਟ ਦੇ ਇਕ ਬਾਇਲਰ ਵਿਚ ਧਮਾਕਾ ਹੋਣ ਕਾਰਨ 17 ਵਿਅਕਤੀ ਜ਼ਖਮੀ ਹੋ ਗਏ| ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ| ਹਾਦਸੇ ਦੀ ਵਜ੍ਹਾ ਅਜੇ ਸਾਫ ਨਹੀਂ ਹੋ ਸਕੀ ਹੈ| 
ਪ੍ਰਾਪਤ ਜਾਣਕਾਰੀ ਮੁਤਾਬਕ      ਪ੍ਰਦੇਸ਼ ਦੇ ਕੁਡਾਲੋਰ ਜ਼ਿਲੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਦੇ ਸਟੇਜ-2 ਵਿੱਚ ਇਕ ਬਾਇਲਰ ਵਿੱਚ ਧਮਾਕਾ ਹੋ ਗਿਆ| ਹਾਦਸੇ ਵਿਚ ਘੱਟ ਤੋਂ ਘੱਟ 17 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਗਈ ਹੈ| ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *