ਤਾਮਿਲਨਾਡੂ ਵਿੱਚ ਲਗਾਤਾਰ ਹੋ ਰਹੀ ਹੈ ਭਾਰੀ ਬਾਰਿਸ਼, ਸਕੂਲ-ਕਾਲਜ ਬੰਦ

ਚੇੱਨਈ, 3 ਨਵੰਬਰ (ਸ.ਬ.) ਤਾਮਿਲਨਾਡੂ ਵਿੱਚ ਚੇੱਨਈ ਅਤੇ ਆਸਪਾਸ ਦੇ ਕਾਂਚੀਪੁਰਮ ਅਤੇ ਤਿਰੂਵਲੂੱਰ ਜ਼ਿਲਿਆਂ ਵਿੱਚ ਕਰੀਬ 10 ਘੰਟਿਆਂ ਤੱਕ ਰਾਤ ਭਰ ਹੋਈ ਬਾਰਸ਼ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਚੇੱਨਈ, ਕਾਂਚੀਪੁਰਮ ਅਤ ਤਿਰੂਵਲੂੱਰ ਜ਼ਿਲਿਆਂ ਵਿੱਚ ਅੱਜ ਵੀ ਸਕੂਲ ਅਤੇ ਕਾਲਜ ਬੰਦ ਰਹੇ| ਇੱਥੇ 31 ਅਕਤੂਬਰ ਤੋਂ ਸਕੂਲ ਅਤੇ ਕਾਲਜ ਬੰਦ ਹਨ| ਮੌਸਮ ਵਿਭਾਗ ਨੇ ਕੱਲ ਤਾਮਿਲਨਾਡੂ ਦੇ ਉਤਰੀ ਖੇਤਰਾਂ ਵਿੱਚ ਭਾਰੀ ਬਾਰਸ਼ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ| ਵਿਭਾਗ ਨੇ ਕੱਲ ਦੱਸਿਆ ਕਿ ਸ਼੍ਰੀਲੰਕਾ ਅਤੇ ਦੱਖਣੀ ਪੱਛਮੀ ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਦੱਖਣੀ ਪੱਛਮੀ ਬੰਗਾਲ ਦੀ ਖਾੜੀ ਅਤੇ ਤਾਮਿਲਨਾਡੂ ਤੱਟ ਤੇ ਸਥਿਤ ਹੈ|
ਮੌਸਮ ਵਿਭਾਗ ਵੱਲੋਂ ਸਵੇਰੇ 8.30 ਵਜੇ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ਮੁਤਾਬਕ ਉਤਰ ਤੱਟੀ ਤਾਮਿਲਨਾਡੂ ਵਿੱਚ ਬਾਰਿਸ਼ ਜਾਰੀ ਰਹੇਗੀ ਅਤੇ ਤਿਰੂਵੱਲੂਰ, ਕਾਂਚੀਪੁਰਮ ਅਤੇ ਚੇੱਨਈ ਜ਼ਿਲਿਆਂ ਵਿੱਚ ਅਗਲੇ 24 ਘੰਟਿਆਂ ਵਿੱਚ ਭਾਰੀ ਬਾਰਸ਼ ਹੋਵੇਗੀ| ਕੱਲ ਰਾਤੀ ਹੋਈ ਬਾਰਸ਼ ਨਾਲ ਪੱਛਮੀ ਮਾਂਬਲਮ ਅਤੇ ਗੁJੰਡੀ ਇੰਡਸਟ੍ਰੀਅਲ ਅਸਟੇਟ ਵਿੱਚ ਵਾਟਰ ਲੋਡਿੰਗ ਹੋ ਗਈ ਹੈ| ਇਸ ਦੇ ਕਾਰਨ ਬੱਸ, ਟੈਕਸੀ, ਆਟੋ ਅਤੇ ਉਪ-ਨਗਰੀ ਟਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ| ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਭਰ ਜਾਣ ਨਾਲ ਸੇਂਟ ਥਾਮਸ ਮਾਊਂਟ ਅਤੇ ਕੋਡੰਮਬਕੱਮ ਉਪਨਗਰ ਸੈਕਟਰ ਦੇ ਵਿਚਕਾਰ ਰਾਤੀ 9.30 ਵਜੇ ਟਰੇਨ ਸੇਵਾਵਾਂ ਪ੍ਰਭਾਵਿਤ ਰਹੀਆਂ|
ਅੱਜ ਸਵੇਰੇ 3.20 ਵਜੇ ਸੇਵਾਵਾਂ ਬਹਾਲ ਕੀਤੀ ਗਈਆਂ ਹਨ| ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਹਵਾਈ ਅੱਡਿਆਂ ਤੇ ਜਹਾਜ਼ਾਂ ਦੀ ਆਵਾਜਾਈ ਸਮਾਨ ਹੈ| ਮੌਸਮ ਵਿਭਾਗ ਮੁਤਾਬਕ ਅੱਜ ਸਵੇਰੇ 8.30 ਵਜੇ ਤੱਕ ਚੇੱਨਈ ਅਤੇ ਨੁੰਗਮਬਕੱਮ ਵਿੱਚ 18 ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ ਹੈ ਅਤੇ ਦੱਖਣੀ ਉਪ-ਨਗਰ ਵਿੱਚ ਮੀਨਮਬੱਕਮ ਵਿੱਚ 14 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ|
ਉਤਰ ਚੇੱਨਈ ਵਿੱਚ ਵਿਆਸਪਦੀ ਅਤੇ    ਅੋਤੇਰੀ, ਮੱਧ ਚੇੱਨਈ ਵਿੱਚ ਪੱਛਮੀ ਅੰਨਾ ਨਗਰ ਅਤੇ ਦੱਖਣੀ ਚੇੱਨਈ ਵਿੱਚ ਮਦਿਪੱਕਮ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ|

Leave a Reply

Your email address will not be published. Required fields are marked *