ਤਾਰਾ ਸਿੰਘ ਦੇ ਸਪੁੱਤਰ ਨਮਿਤ ਅੰਤਮ ਅਰਦਾਸ ਹੋਈ

ਐਸ. ਏ. ਐਸ ਨਗਰ, 5 ਜੂਨ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿੱਚ ਪਾਰਟੀ ਦਫਤਰ ਦੇ ਦਫਤਰ ਸਕੱਤਰ ਤਾਰਾ ਸਿੰਘ ਦੇ ਸਪੁੱਤਰ ਅਮਰਜੀਤ ਸਿੰਘ ਪਿਛਲੀ ਦਿਨੀਂ ਸੰਖੇਪ ਬਿਮਾਰੀ ਦੇ ਕਾਰਨ ਅਕਾਲ ਚਲਣਾ ਕਰ ਗਏ ਸਨ ਜਿਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਫੇਜ਼-11 ਵਿਖੇ ਹੋਈ| ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਨੇ ਹਾਜਰੀ ਲਗਾਈ| ਇਸ ਮੌਕੇ ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਦੇ ਪ੍ਰਧਾਨ, ਪਰਮਿੰਦਰ ਸਿੰਘ ਢੀਂਡਸਾ ਹਲਕਾ ਵਿਧਾਇਕ, ਅਵਤਾਰ ਸਿੰਘ ਜੀਰਾ ਫਿਰੋਜਪੁਰ ਦਿਹਾੜੀ ਜਿਲ੍ਹਾ ਪ੍ਰਧਾਨ, ਪਵਨ ਕੁਮਾਰ ਟੀਨੂ ਹਲਕਾ ਵਿਧਾਇਕ ਜਲੰਧਰ, ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਵਿਧਾਇਕ ਸਨੋਰ, ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਹਲਕਾ ਵਿਧਾਇਕ, ਇਕਬਾਲ ਸਿੰਘ ਝੁੰਗਾ ਸਾਬਕਾ ਵਿਧਾਇਕ, ਨਿਰਮਲ ਸਿੰਘ ਕਾਹਲੋਂ ਸਾਬਕਾ ਸਪੀਕਰ, ਹਰਦੀਪ ਸਿੰਘ ਬਟੇਲਾ ਸਾਬਕਾ ਡਿਪਟੀ ਮੇਅਰ, ਏ. ਡੀ. ਜੀ. ਪੀ ਜੇਲ੍ਹ ਇਕਬਾਲ ਸਿੰਘ ਸਹੋਤਾ, ਆਈ. ਏ .ਐਸ ਭੁਪਿੰਦਰ ਸਿੰਘ ਰਾਏ, ਸਮਸ਼ੇਰ ਸਿੰਘ ਰਾਏ ਸਾਬਕਾ ਵਿਧਾਇਕ, ਸ਼ਸ਼ੀ ਮਿਸ਼ਰਾ ਸੈਕਟਰੀ ਵਿਧਾਨ ਸਭਾ, ਤੋਤਾ ਸਿੰਘ ਸਾਬਕਾ ਸਿੱਖਿਆ ਮੰਤਰੀ, ਬਲਜੀਤ ਸਿੰਘ ਕੁੰਭੜਾ ਸ਼ਹਿਰੀ ਪ੍ਰਧਾਨ, ਸੰਤੋਖ ਸਿੰਘ ਸਰਕਲ ਪ੍ਰਧਾਨ, ਕਮਲਜੀਤ ਸਿੰਘ ਰੂਬੀ, ਹਰਦੀਪ ਸਿੰਘ ਸਰਾਉ, ਕੁਲਦੀਪ ਕੌਰ ਕੰਗ, ਗੁਰਮੁੱਖ ਸਿੰਘ ਸੋਹਲ, ਪਰਮਜੀਤ ਸਿੰਘ ਕਾਹਲੋਂ, ਹਰਮਨਪ੍ਰੀਤ ਸਿੰਘ ਪ੍ਰਿੰਸ (ਸਾਰੇ ਕੌਂਸਲਰ), ਹਰਜੀਤ ਸਿੰਘ ਮਾਨ, ਬਲਦੇਵ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਰਧਾਂਜਲੀ ਭੇਟ ਕੀਤੀ| ਇਸ ਮੌਕੇ ਬਲਜੀਤ ਸਿੰਘ ਕੁੰਭੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰਜੀਤ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸਨ ਉਹ ਸਮਾਲ ਸਕੇਲ ਇੰਡਸਟ੍ਰੀ ਵਿੱਚ ਡਿਪਟੀ ਮਨੈਜਰ ਦੇ ਅਹੁਦੇ ਤੇ ਤਾਇਨਾਤ ਸਨ| ਉਹ ਆਪਣੇ ਪਿਛੇ ਪਤਨੀ ਅਤੇ ਦੋ ਸਪੁੱਤਰ ਛੱਡ ਗਏ ਹਨ|

Leave a Reply

Your email address will not be published. Required fields are marked *