ਤਾਰ ਪਾਉਣ ਲਈ ਪੁੱਟਿਆ ਖੱਡਾ ਸਹੀ ਤਰੀਕੇ ਨਾਲ ਬੰਦ ਕਰਨ ਦੀ ਮੰਗ

ਐਸ ਏ ਐਸ ਨਗਰ, 27 ਜੁਲਾਈ (ਸ.ਬ.) ਫੇਜ਼-5 ਦੇ ਵਸਨੀਕ ਸ. ਬਲਬੀਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕਿਸੇ ਕੰਪਨੀ ਵੱਲੋਂ ਉਸਦੇ ਘਰ ਨੇੜੇ ਤਾਰ ਪਾਉਣ ਲਈ ਪੁਟਿਆ ਗਿਆ ਖੱਡਾ ਚੰਗੀ ਤਰ੍ਹਾ ਬੰਦ ਨਹੀਂ ਕੀਤਾ ਗਿਆ| ਜਿਸ ਕਰਕੇ ਉੱਥੇ ਸੜਕ ਧਸ ਰਹੀ ਹੈ|
ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇੱਕ ਕੰਪਨੀ ਨੇ ਆਪਣੀ ਤਾਰ ਪਾਉਣ ਲਈ ਉਸਦੇ ਘਰ ਨੇੜੇ ਇੱਕ ਖੱਡਾ ਪੁੱਟਿਆ ਸੀ ਪਰ ਤਾਰ ਪਾਉਣ ਤੋਂ ਬਾਅਦ ਉਹ ਖੱਡਾ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ|
ਇਹ ਖੱਡਾ ਰੋਡ ਗਲੀ ਦੇ ਨੇੜੇ ਹੋਣ ਕਰਕੇ ਇਸਦਾ ਆਕਾਰ ਹਰ ਦਿਨ ਹੀ ਵੱਧ ਰਿਹਾ ਹੈ| ਹੁਣ ਬਰਸਾਤ ਪੈਣ ਕਰਕੇ ਇਸ ਖੱਡੇ ਨੇੜਲੀ ਸੜਕ ਧਸ ਗਈ ਹੈ|
ਉਹਨਾਂ ਕਿਹਾ ਕਿ ਇਸ ਖੱਡੇ ਨੂੰ ਠੀਕ ਕਰਨ ਸਬੰਧੀ ਉਹ ਅਨੇਕਾਂ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ|
ਉਹਨਾਂ ਮੰਗ ਕੀਤੀ ਕਿ ਇਸ ਖੱਡੇ ਨੂੰ ਜਲਦੀ ਭਰਿਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ     ਸਕੇ|

Leave a Reply

Your email address will not be published. Required fields are marked *