ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਵਿੱਚ ਬੱਸ ਯਾਤਰੀਆਂ ਨੂੰ ਕੀਤਾ ਅਗਵਾ

ਕਾਬੁਲ, 20 ਅਗਸਤ (ਸ.ਬ.) ਅਫਗਾਨਿਸਤਾਨ ਦੇ ਪੂਰਬੀ ਸੂਬੇ ਕੁੰਦੁਜ ਵਿੱਚ ਸੋਮਵਾਰ ਨੂੰ ਤਾਲਿਬਾਨ ਅੱਤਵਾਦੀਆਂ ਨੇ 100 ਤੋਂ ਵਧ ਬੱਸ ਯਾਤਰੀਆਂ ਨੂੰ ਅਗਵਾ ਕਰ ਲਿਆ ਹੈ| ਕੁੰਦੁਜ ਦੇ ਗਵਰਨਰ ਦੇ ਬੁਲਾਰੇ ਐਸਮਾਤੁੱਲਾਹ ਮੁਰਾਦੀ ਨੇ ਦੱਸਿਆ ਕਿ ਘਟਨਾ ਸਵੇਰੇ ਉਸ ਸਮੇਂ ਵਾਪਰੀ, ਜਦੋਂ ਤਖਾਰ ਸੂਬੇ ਤੋਂ ਕਾਬੁਲ ਆ ਰਹੀਆਂ 3 ਬੱਸਾਂ ਨੂੰ ਤਾਲਿਬਾਨ ਅੱਤਵਾਦੀਆਂ ਨੇ ਰੋਕਿਆ ਅਤੇ ਉਸ ਵਿੱਚ ਸਵਾਰ ਯਾਤਰੀਆਂ ਨੂੰ ਡਰਾ ਕੇ ਬੱਸਾਂ ਵਿੱਚੋਂ ਉਤਾਰ ਲਿਆ| ਅਗਵਾ ਯਾਤਰੀਆਂ ਨੂੰ ਕਿਸੇ ਅਨਜਾਣ ਥਾਂ ਲਿਜਾਇਆ ਗਿਆ ਹੈ|

Leave a Reply

Your email address will not be published. Required fields are marked *