ਤਿਉਹਾਰਾਂ ਦੇ ਸੀਜਣ ਦੇ ਬਾਵਜੂਦ ਮੰਦੀ ਦਾ ਸ਼ਿਕਾਰ ਨੇ ਦੁਕਾਨਦਾਰ


ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਤਿਉਹਾਰਾਂ ਦਾ ਸੀਜਣ ਵੀ ਦੁਕਾਨਦਾਰਾਂ ਦੇ ਚਿਹਰਿਆਂ ਉਪਰ ਰੌਣਕਾਂ ਨਹੀਂ ਲਿਆ ਪਾਇਆ ਹੈ| ਇਸ ਦਾ ਕਾਰਨ ਇਹ ਹੈ ਕਿ ਤਿਉਹਾਰੀ ਸੀਜਣ ਦੇ ਬਾਵਜੂਦ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਗਾਹਕਾਂ ਦੀ ਆਮਦ ਬਹੁਤ ਘੱਟ ਹੈ| 
ਭਾਵੇਂ ਕਿ ਇਹਨਾਂ ਮਾਰਕੀਟਾਂ ਵਿੱਚ ਘੁੰਮਣ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਕਾਫੀ ਹੁੰਦੀ ਹੈ, ਪਰ ਆਮ ਦੁਕਾਨਾਂ ਉਪਰ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਦੀ ਆਮਦ ਘੱਟ ਹੈ| ਅਸਲ ਵਿਚ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਰੁਜਗਾਰ ਦੇ ਮੌਕੇ ਘੱਟ ਗਏ ਹਨ ਉਥੇ ਅਨੇਕਾਂ ਲੋਕਾਂ ਦੇ ਰੁਜਗਾਰ ਖਤਮ ਹੋ ਗਏ ਹਨ, ਇਸਦੇ ਨਾਲ ਹੀ ਅਨੇਕਾਂ ਲੋਕਾਂ ਦੀ ਆਮਦਨੀ ਵੀ ਘੱਟ ਗਈ ਹੈ, ਜਿਸ ਕਰਕੇ ਹੁਣ ਆਮ ਲੋਕ ਸਿਰਫ ਜਰੂਰੀ ਸਮਾਨ ਦੀ ਖਰੀਦੋ ਫਰੋਖਤ ਕਰਨ ਲਈ ਘਰ ਤੋਂ ਬਾਹਰ ਆਉਂਦੇ ਹਨ, ਜਦੋਂਕਿ ਕੋਰੋਨਾ ਮਹਾਂਮਾਰੀ ਕਾਰਨ ਆਮ ਲੋਕ ਘਰਾਂ ਤਕ ਸੀਮਿਤ ਜਿਹੇ ਹੋ ਗਏ ਹਨ ਅਤੇ ਮਾਰਕੀਟਾਂ ਅੰਦਰ ਆ ਕੇ ਤਿਊਹਾਰੀ ਸੀਜਣ ਮੌਕੇ ਪਹਿਲਾਂ ਵਾਂਗ ਖ ਰੀਦਦਾਰੀ ਕਰਨ ਤੋਂ ਗੁਰੇਜ ਕਰ ਰਹੇ ਹਨ| 
ਸ਼ਹਿਰ ਦੀ ਫੇਜ 3ਬੀ 2 ਮਾਰਕੀਟ ਸਮੇਤ ਹੋਰਨਾਂ ਮਾਰਕੀਟਾਂ ਅੰਦਰ ਲੋਕਾਂ ਦੀ ਆਵਾਜਾਈ ਤਾਂ ਕਾਫੀ ਹੁੰਦੀ ਹੈ, ਪਰ ਇਹਨਾਂ ਵਿਚ ਵੱਡੀ ਗਿਣਤੀ ਲੋਕ ਸਿਰਫ ਘੁੰਮਣ ਫਿਰਨ ਜਾਂ ਫਿਰ ਸਮਾਂ ਬਤੀਤ ਕਰਨ ਆਏ ਹੁੰਦੇ ਹਨ| ਸ਼ਹਿਰ ਦੀਆਂ ਮਾਰਕੀਟਾਂ ਅੰਦਰ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਦੁਕਾਨਦਾਰਾਂ ਦੀ ਆਮਦਨ ਕਾਫੀ ਘੱਟ ਗਈ ਹੈ, ਆਮਦਨ ਘਟ ਹੋਣ ਕਾਰਨ ਦੁਕਾਨਦਾਰਾਂ ਨੂੰ ਆਪਣੇ ਖਰਚੇ ਕਢਣੇ ਬਹੁਤ ਔਖੇ ਹੋ ਗਏ ਹਨ| 
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁਕਾਨਾਂ ਦਾ ਕਿਰਾਇਆ      ਦੇਣ ਦੇ ਨਾਲ ਨਾਲ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਹੋਰ ਬਹੁਤ ਖਰਚੇ ਪਂੈਦੇ ਹਨ| ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਕਈ ਤਰਾਂ ਦੇ ਟੈਕਸ ਵੀ ਅਦਾ ਕਰਨੇ ਪਂੈਦੇ ਹਨ ਪਰ ਹੁਣ ਤਿਉਹਾਰੀ ਸੀਜਣ ਦੇ ਬਾਵਜੂਦ ਲੋਕਾਂ ਵਲੋਂ ਖਰੀਦਦਾਰੀ ਘੱਟ ਕਰਨ ਕਰਕੇ ਦੁਕਾਨਦਾਰਾਂ ਨੂੰ  ਆਪਣੇ ਖਰਚੇ ਕਢਣੇ ਔਖੇ ਹੋ ਗਏ ਹਨ ਜਿਸ ਕਰਕੇ ਸ਼ਹਿਰ ਵਿਚ ਅਨੇਕਾਂ ਦੁਕਾਨਾਂ ਬੰਦ ਹੋ ਗਈਆਂ ਹਨ ਅ ਤੇ ਊਥੈ ਕਿਰਾਏ ਲਈ ਖਾਲੀ ਦੇ ਬੋਰਡ ਲੱਗ ਗਏ ਹਨ| 
ਮੰਦੀ ਦੇ ਸ਼ਿਕਾਰ ਦੁਕਾਨਦਾਰਾਂ ਨੂੰ ਤਿਊਹਾਰੀ ਸੀਜਨ ਤੋਂ ਬਹੁਤ ਆਸਾਂ ਹਨ ਕਿਉਂਕਿ ਪਿਛਲੇ ਸਾਲਾਂ ਦੌਰਾਨ ਤਿਉਹਾਰੀ ਸੀਜਨ ਵਿਚ ਦੁਕਾਨਦਾਰਾਂ ਵਲੋਂ ਸਾਲ ਭਰ ਦੀ ਕਮਾਈ ਕਰ ਲਈ ਜਾਂਦੀ ਹੈ, ਪਰ ਇਸ ਵਾਰ ਜਿਸ ਤਰਾਂ ਆਮ  ਲੋਕ ਦੁਕਾਨਾਂ ਤੋਂ ਖਰੀਦਦਾਰੀ ਕਰਨ ਤੋਂ ਗੁਰੇਜ ਕਰ ਰਹੇ ਹਨ , ਉਸ ਤੋਂ ਦੁਕਾਨਦਾਰਾਂਨੂੰ ਤਿਉਹਾਰੀ ਸੀਜਨ ਵੀ ਫਿੱਕਾ ਲੰਘਣਾ ਜਾਪ ਰਿਹਾ ਹੈ| 

Leave a Reply

Your email address will not be published. Required fields are marked *