ਤਿਉਹਾਰਾਂ ਦੇ ਸੀਜਣ ਵਿੱਚ ਹਰ ਪਾਸੇ ਲੱਗੀਆਂ ਸੇਲਾਂ

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜਣ ਵਿੱਚ ਹਰ ਪਾਸੇ ਵੱਖ ਵੱਖ ਤਰਾਂ ਦੇ ਸਮਾਨ ਦੀਆ ਸੇਲਾਂ ਲੱਗ ਗਈਆਂ ਹਨ| ਹਾਲਾਤ ਇਹ ਹਨ ਕਿ ਰੇਡੀਮੇਡ ਕਪੜੇ ਅਤੇ ਜੁੱਤੀਆਂ ਵੇਚਣ ਵਾਲਿਆਂ ਤੋਂ ਲੈ ਕੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਅਤੇ ਡੀਲਰਾਂ ਵਲੋਂ ਵੀ ਸੇਲ ਲਗਾ ਦਿੱਤੀ ਗਈ ਹੈ ਅਤੇ ਨਵੀਆਂ ਸਕੀਮਾਂ ਚਲਾ ਦਿਤੀਆਂ ਗਈਆਂ ਹਨ|
ਜਿਥੇ ਰੇਡੀਮੇਡ ਪੈਂਟਾਂ ਸ਼ਰਟਾਂ ਅਤੇ ਹੋਰ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਤਿਉਹਾਰਾਂ ਦੇ ਇਸ ਸੀਜਣ ਵਿਚ ਰੇਡੀਮੇਡ ਕੱਪੜਿਆਂ ਅਤੇ ਜੁੱਤੀਆਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ 50 ਫੀਸਦੀ ਤਕ ਛੂਟ ਦੇਣ ਦੇ ਬੈਨਰ ਲਗਾ ਦਿਤੇ ਗਏ ਹਨ, ਉੱਥੇ ਦੋ ਜਾਂ ਤਿੰਨ ਸ਼ਰਟਾਂ ਨਾਲ ਇਕ ਸ਼ਰਟ ਮੁਫਤ ਜਾਂ ਦੋ ਪੈਂਟਾਂ ਨਾਲ ਇਕ ਪਂੈਟ ਮੁਫਤ ਦੀ ਸਕੀਮ ਵੀ ਚਲ ਰਹੀ ਹੈ| ਇਸ ਤੋਂ ਇਲਾਵਾ ਭਾਂਡੇ ਅਤੇ ਹੋਰ ਸਮਾਨ ਵੇਚਣ ਵਾਲਿਆਂ ਵਲੋਂ ਵੀ ਤਿਉਹਾਰਾਂ ਦੇ ਸੀਜਣ ਕਰਕੇ ਆਪੋ ਆਪਣੇ ਸਮਾਨ ਦੀ ਸੇਲ ਲਗਾ ਦਿਤੀ ਗਈ ਹੈ, ਜਿਸ ਕਰਕੇ ਹਰ ਪਾਸੇ ਦੁਕਾਨਾਂ ਅਤੇ ਮਾਰਕੀਟਾਂ ਵਿੱਚ ਸੇਲ ਦੇ ਬੈਨਰ ਨਜਰ ਆ ਰਹੇ ਹਨ| 
ਇਸ ਦੌਰਾਨ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਵੇਚਣ ਵਾਲੀਆਂ ਵਾਹਨ ਕੰਪਨੀਆਂ ਅਤੇ ਡੀਲਰਾਂ ਵਲੋਂ ਅਨੇਕਾਂ ਸਕੀਮਾਂ ਚਲਾ ਕੇ ਲੋਕਾਂ ਨੂੰ ਵਾਹਨ ਲੈਣ ਲਈ ਆਕਰਸ਼ਿਤ ਕੀਤਾ ਜਾ ਰਿਹਾ ਹੈ| ਇਹਨਾਂ ਡੀਲਰਾਂ ਅਤੇ ਕੰਪਨੀਆਂ ਵਲੋਂ ਲੋਕਾਂ ਨੂੰ ਕੋਈ ਵੀ ਵਾਹਨ ਲੈਣ ਤੇ ਗਿਫਟ ਦੇਣ, ਹਜਾਰਾਂ ਰੁਪਏ ਦੀ ਛੂਟ ਦੇਣ, ਆਸਾਨ ਕਰਜਾ ਸਹੂਲੀਅਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਵਾਹਨ ਵੇਚਣ ਲਈ ਘਟੋ ਘੱਟ ਡਾਊਨ ਕੀਮਤ ਦੱਸੀ ਜਾ ਰਹੀ ਹੈ| ਕਈ ਵਾਹਨ ਕੰਪਨੀਆਂ ਵਲੋਂ ਤਾਂ ਆਪਣੇ ਦੋ ਪਹੀਆ ਵਾਹਨ ਸਿਰਫ ਤਿੰਨ ਹਜਾਰ ਰੁਪਏ ਐਂਡਵਾਂਸ ਦੇ ਕੇ ਬਾਕੀ ਕਰਜੇ ਉਪਰ ਆਸਾਨ ਕਿਸਤਾਂ ਵਿਚ ਦੇਣ ਦੀ ਸਕੀਮ ਚਲਾਈ ਗਈ ਹੈ ਤਾਂ ਕਿ ਉਹਨਾਂ ਦੇ ਵਾਹਨ ਸਭ ਤੋਂ ਵੱਧ ਵਿਕਣ| ਆਮ  ਲੋਕ ਵੀ ਘੱਟ ਡਾਊਨ ਪੇਮਂੈਟ ਅਤੇ ਆਸਾਨ ਕਿਸਤਾਂ ਕਾਰਨ ਨਵੇਂ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਲੈਣ ਨੂੰ ਤਰਜੀਹ ਦੇ ਰਹੇ ਹਨ| 
ਸੇਲ ਲਗਾਉਣ ਨਾਲ ਜਿਥੇ ਲੋਕਾਂ ਨੂੰ ਹਰ ਤਰਾਂ ਦਾ ਸਾਮਾਨ ਕੁਝ ਸਸਤਾ ਮਿਲ ਜਾਂਦਾ ਹੈ, ਉਥੇ ਸੇਲ ਦਾ ਲਾਲੀਪਾਪ ਦੇ ਕੇ ਦੁਕਾਨਦਾਰ ਆਪਣਾ ਹਰ ਤਰ੍ਹਾਂ ਦਾ ਸਮਾਨ ਵੇਚ ਲੈਂਦੇ ਹਨ| ਦੁਕਾਨਦਾਰਾਂ ਨੇ ਭਾਵੇਂ ਸੇਲ ਵਿੱਚ ਵੇਚਣ ਲਈ ਰਖੇ  ਸਮਾਨ ਵਿੱਚੋਂ ਚੰਗਾ ਮੁਨਾਫਾ ਕਮਾ ਲੈਣਾ ਹੁੰਦਾ ਹੈ, ਪਰ ਫਿਰ ਵੀ ਆਮ ਲੋਕ ਸੇਲ ਦੇ ਝਾਂਸੇ ਵਿੱਚ ਆ ਕੇ ਲੋੜ ਤੋਂ ਜਿਆਦਾ ਸਮਾਨ  ਖਰੀਦਣ ਨੂੰ ਤਰਜੀਹ ਦਿੰਦੇ ਹਨ| 

Leave a Reply

Your email address will not be published. Required fields are marked *