ਤਿਉਹਾਰੀ ਕਰਜ਼ਾ 12 ਹਜ਼ਾਰ ਰੁਪਏ ਦੇਣ ਦੀ ਮੰਗ


ਚੰਡੀਗੜ੍ਹ 3 ਨਵੰਬਰ  (ਸ.ਬ.)  ਪੰਜਾਬ ਗੌਰਮਿੰਟ ਕਲਾਸ ਫੋਰ ਇੰਪਲਾਈਜ਼ ਅਤੇ ਵਰਕਰਜ਼ ਯੂਨੀਅਨ ਦੇ ਆਗੂ ਕਰਤਾਰ ਸਿੰਘ ਪਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਰਜਾ -4 ਮੁਲਾਜਮਾਂ ਨੂੰ ਤਿਉਹਾਰੀ ਕਰਜਾ 12 ਹਜਾਰ ਰੁਪਏ ਦਿੱਤਾ ਜਾਵੇ| 
ਇਕ ਬਿਆਨ ਵਿੱਚ ਯੂਨੀਅਨ ਦੇ ਆਗੂ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਕਰਜ਼ਾ ਸ਼ਾਖਾ) ਦੇ ਨੋਟੀਫਿਕੇਸ਼ਨ ਮਿਤੀ 2 ਨਵੰਬਰ 2020 ਨੇ ਦਰਜਾ-4 ( ਗਰੁੱਪ ਡੀ) ਕਰਮਚਾਰੀਆਂ ਨੂੰ 7000 ਰੁਪਏ ਬਿਨਾਂ ਵਿਆਜ ਤਿਉਹਾਰੀ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ ਜਦਕਿ ਯੂਨੀਅਨ ਦੀ ਮੰਗ 20 ਹਜ਼ਾਰ ਰੁਪਏ ਸੀ| ਉਹਨਾਂ ਕਿਹਾ  ਕਿ ਹਰਿਆਣਾ ਸਰਕਾਰ ਨੇ 12000 ਰੁਪਏ ਤਿਉਹਾਰੀ ਕਰਜ਼ਾ ਦਿੱਤਾ ਹੈ| 
ਉਹਨਾਂ ਕਿਹਾ ਕਿ  ਪੰਜਾਬ ਵਿਚ ਮਹਿੰਗਾਈ ਬਹੁਤ ਹੈ, ਇਸ ਲਈ ਪੰਜਾਬ ਦੇ ਦਰਜਾ ਚਾਰ ਮੁਲਾਜਮਾਂ ਨੂੰ ਹਰਿਆਣਾ ਪੈਟਰਨ ਤੇ ਤਿਉਹਾਰੀ ਕਰਜ਼ਾ 12 ਹਜ਼ਾਰ ਰੁਪਏ ਕੀਤਾ ਜਾਵੇ| ਇਸ ਮੌਕੇ ਯੂਨੀਅਨ ਦੇ ਆਗੂ  ਗੁਲਜ਼ਾਰ ਸਿੰਘ , ਪ੍ਰੇਮ ਚੰਦ ਸ਼ਰਮਾ, ਜਨਕ ਸਿੰਘ, ਪਰਮਜੀਤ ਸਿੰਘ, ਮੋਹਨ ਸਿੰਘ , ਵਿਪਨ ਕੁਮਾਰ, ਅਵਤਾਰ ਸਿੰਘ, ਬਲਰਾਜ ਸਿੰਘ ਵੀ ਮੌਜੂਦ ਸਨ| 

Leave a Reply

Your email address will not be published. Required fields are marked *