ਤਿਉਹਾਰੀ ਸੀਜਣ ਦੌਰਾਨ ਬਾਜਾਰ ਵਿੱਚ ਰੌਣਕਾਂ ਦੇ ਬਾਵਜੂਦ ਵਿਕਰੀ ਘੱਟ ਹੋਣ ਕਾਰਨ ਪ੍ਰੇਸ਼ਾਨ ਹਨ ਦੁਕਾਨਦਾਰ


ਐਸ ਏ ਐਸ ਨਗਰ, 3 ਨਵੰਬਰ (ਸ.ਬ.) ਤਿਉਹਾਰਾਂ ਦਾ ਸੀਜਣ ਚੱਲ ਰਿਹਾ ਹੈ ਅਤੇ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਦੀ ਆਮਦ ਕਾਫੀ ਵੱਧ ਗਈ ਹੈ ਅਤੇ ਸਾਰੀਆਂ ਮਾਰਕੀਟਾਂ ਵਿੱਚ ਰੌਣਕਾਂ ਲੱਗ ਗਈਆਂ ਹਨ| ਇਸ ਤੋਂ ਇਲਾਵਾ ਵੱਡੀ ਗਿਣਤੀ ਮੁੰਡੇ ਕੁੜੀਆਂ ਵੀ ਤਿਉਹਾਰੀ ਸੀਜਣ ਦੌਰਾਨ ਸਾਰੀਆਂ ਮਾਰਕੀਟਾਂ ਵਿੱਚ  ਇਧਰੋਂ ਉਧਰ, ਉਧਰੋ ਇਧਰ ਘੁੰਮਦੇ ਨਜਰ ਆਉਂਦੇ ਹਨ| ਬੱਚੇ ਵੀ ਨਵੇਂ ਕਪੜੇ ਪਾ ਕੇ ਆਪਣੇ ਮਾਪਿਆਂ ਨਾਲ ਮਾਰਕੀਟਾਂ ਵਿੱਚ ਘੁੰਮਦੇ ਨਜਰ  ਆ ਰਹੇ ਹ|
ਜਿਸ ਤਰੀਕੇ ਨਾਲ ਲੋਕਾਂ ਦੀ ਮਾਰਕੀਟਾਂ ਅੰਦਰ ਆਵਾਜਾਈ ਹੋ ਰਹੀ ਹੈ, ਉਸ ਤੋਂ ਜਾਪਦਾ ਹੈ ਜਿਵੇਂ ਲੋਕਾਂ ਨੂੰ ਹੁਣ ਕੋਰੋਨਾ ਦਾ ਕੋਈ ਡਰ ਨਾ ਹੋਵੇ| ਪਰੰਤੂ ਦੂਜੇ ਪਾਸੇ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰ ਤਿਉਹਾਰੀ ਸੀਜਣ ਦੌਰਾਨ ਵੀ ਲੋਕਾਂ ਵਲੋਂ ਸੰਜਮ ਨਾਲ ਖਰੀਦਦਾਰੀ ਕਾਰਨ ਪ੍ਰੇਸ਼ਾਨ ਹਨ| 
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਤਿਉਹਾਰੀ ਸੀਜਣ ਦੌਰਾਨ ਮਾਰਕੀਟਾਂ ਵਿੱਚ ਲੋਕਾਂ ਦੀ ਆਮਦ ਤਾਂ ਕਾਫੀ ਹੋ ਰਹੀ ਹੈ, ਪਰ ਲੋਕ ਦੁਕਾਨਾਂ ਅਤੇ ਸ਼ੋਅਰੂਮਾਂ ਤੋਂ ਬਹੁਤ ਸੋਚ ਸਮਝ ਕੇ ਖਰੀਦਦਾਰੀ ਕਰ ਰਹੇ ਹਨ ਅਤੇ ਪਿਛਲੇ ਸਾਲਾਂ ਵਾਂਗ ਖੁੱਲੇ ਦਿਲ ਨਾਲ ਦੁਕਾਨਾਂ ਤੋਂ ਖਰੀਦਦਾਰੀ ਨਹੀਂ ਕਰ ਰਹੇ| ਜਿਸ ਕਾਰਨ ਤਿਉਹਾਰੀ ਸੀਜਣ ਚੱਲਣ ਦੇ ਬਾਵਜੂਦ ਵੱਡੀ ਗਿਣਤੀ ਵਪਾਰੀ ਅਤੇ ਦੁਕਾਨਦਾਰ ਅਜੇ ਨਿਰਾਸ਼ ਹਨ| 
ਦੁਕਾਨਦਾਰਾਂ ਅਤੇ ਵਪਾਰੀਆਂ ਨੇ ਤਿਉਹਾਰੀ ਸੀਜਣ ਦੌਰਾਨ ਸਾਰੇ ਸਾਲ ਦੀ ਕਮਾਈ ਕਰਨੀ  ਹੁੰਦੀ ਹੈ, ਇਸ ਲਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾ ਵਿੱਚ ਨਵਾਂ ਮਾਲ ਪਾਇਆ ਜਾਂਦਾ ਹੈ ਅਤੇ ਸੇਲ ਵਰਗੀਆਂ ਕਈ ਸਕੀਮਾਂ ਵੀ ਚਲਾਈਆਂ ਜਾਂਦੀਆਂ ਹਨ| ਇਸਦੇ ਬਾਵਜੂਦ ਦੁਕਾਨਾਂ ਤੇ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਘੱਟ ਆਮਦ ਕਾਰਨ ਵੱਡੀ ਗਿਣਤੀ ਦੁਕਾਨਦਾਰ ਅਤੇ ਵਪਾਰੀ ਮਾਯੂਸ ਹਨ| 
ਇਸ ਸੰਬੰਧੀ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ| ਪਹਿਲਾਂ ਕਰਫਿਊ ਅਤੇ  ਫੇਰ ਲਾਕਡਾਊਨ ਲਾਗੂ ਹੋਣ ਕਰਕੇ ਅਨੇਕਾਂ ਲੋਕਾਂ ਦੇ ਰੁਜਗਾਰ ਖਤਮ ਹੋ ਗਏ ਹਨ ਅਤੇ ਆਮ ਲੋਕਾਂ ਕੋਲ ਆਮਦਨੀ ਦੇ ਸਾਧਨ ਵੀ ਘੱਟ  ਗਏ ਹਨ| ਇਸ ਕਾਰਨ ਆਮ ਲੋਕ ਤਿਉਹਾਰਾਂ ਮੌਕੇ ਖਰੀਦਦਾਰੀ ਕਰਨ ਤੋਂ ਗੁਰੇਜ ਕਰ ਰਹੇ ਹਨ|
ਲੋਕ ਮਾਰਕੀਟਾਂ ਵਿੱਚ ਰੌਣਕ           ਮੇਲਾ ਵੇਖਣ ਜਰੂਰ ਆਉਂਦੇ ਹਨ ਪਰ ਦੁਕਾਨਾਂ ਤੋਂ ਖਰੀਦਦਾਰੀ ਕਰਨ ਤੋਂ ਗੁਰੇਜ ਕਰ ਰਹੇ ਹਨ| ਦੂਜੇ ਪਾਸੇ                ਰੇਡੀਮੇਡ ਕਪੜਿਆਂ ਸਮੇਤ ਹਰ ਸਮਾਨ ਏਨਾ ਜਿਆਦਾ ਮਹਿੰਗਾ ਹੋ ਗਿਆ ਹੈ ਕਿ ਆਮ ਲੋਕ  ਬਹੁਤ ਸੰਜਮ ਨਾਲ ਖਰੀਦਦਾਰੀ ਕਰਨ ਨੂੰ ਪਹਿਲ ਦੇ ਰਹੇ ਹਨ, ਜਿਸ ਕਾਰਨ ਤਿਉਹਾਰੀ ਸੀਜਣ ਦੌਰਾਨ ਅਜੇ ਤਕ ਦੁਕਾਨਾਂ ਉਪਰ ਭੀੜਭਾੜ ਦੇਖਣ ਵਿੱਚ ਨਹੀਂ ਮਿਲ ਰਹੀ|

Leave a Reply

Your email address will not be published. Required fields are marked *