‘ਤਿੰਨ ਕਿਤਾਬਾਂ, ਤਿੰਨ ਸ਼ਾਇਰ’ ਸਮਾਗਮ ਭਲਕੇ

ਚੰਡੀਗੜ੍ਹ, 23 ਜੂਨ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 24 ਜੂਨ ਨੂੰ ਸਵੇਰੇ 10 ਵਜੇ ਚੰਡੀਗੜ੍ਹ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਸੈਕਟਰ-16 ਚੰਡੀਗੜ੍ਹ ਵਿੱਚ ‘ਤਿੰਨ ਕਿਤਾਬਾਂ, ਤਿੰਨ ਸ਼ਾਇਰ’ ਸਮਾਗਮ ਕਰਵਾਇਆ ਜਾਵੇਗਾ| ਸਮਾਗਮ ਦੀ ਪ੍ਰਧਾਨਗੀ ਸੁਰਜੀਤ ਪਾਤਰ, ਡਾ. ਮਨਮੋਹਨ, ਲਖਵਿੰਦਰ ਜੌਹਲ ਅਤੇ ਗੁਰਭੇਜ ਸਿੰਘ ਗੁਰਾਇਆ ਵਲੋਂ ਕੀਤੀ ਜਾਵੇਗੀ|
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਸਮਾਗਮ ਵਿੱਚ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ, ਬਰਜਿੰਦਰ ਚੌਹਾਨ ਅਤੇ ਜਗਦੀਪ ਸਿੱਧੂ ਦੀਆਂ ਨਵੀਆਂ ਆਈਆਂ ਕਾਵਿ ਪੁਸਤਕਾਂ ਉੱਪਰ ਸੰਵਾਦ ਰਚਾਇਆ ਜਾਵੇਗਾ| ਇਨ੍ਹਾਂ ਪੁਸਤਕਾਂ ਬਾਰੇ ਬਲਵਿੰਦਰ ਸਿੰਘ ਗਰੇਵਾਲ, ਡਾ. ਸਰਬਜੀਤ ਸਿੰਘ ਅਤੇ ਡਾ. ਜਗਵਿੰਦਰ ਜੋਧਾ ਵਲੋਂ ਆਪਣੇ ਪੇਪਰ ਪੇਸ਼ ਕੀਤੇ ਜਾਣਗੇ| ਇਸ ਤੋਂ ਇਲਾਵਾ ਗੁਲ ਚੌਹਾਨ, ਸ਼ਮਸ਼ੇਰ ਮੋਹੀ, ਡਾ. ਪ੍ਰਵੀਨ, ਅਰਵਿੰਦਰ ਕੌਰ ਕਾਕੜਾ, ਜੈਨਿੰਦਰ ਚੌਹਾਨ ਅਤੇ ਹਰਪ੍ਰੀਤ ਸਿੰਘ ਵੀ ਸੰਵਾਦ ਰਚਾਉਣਗੇ

Leave a Reply

Your email address will not be published. Required fields are marked *