ਤਿੰਨ ਖੇਤੀ ਆਰਡੀਨੈਂਸਾਂ ਦੇ ਹੱਕ ਵਿਚ ਖੜ੍ਹ ਕੇ ਸ: ਸੁਖਬੀਰ ਬਾਦਲ ਨੇ ਕਿਸਾਨਾ ਨਾਲ ਗਦਾਰੀ ਕੀਤੀ : ਹਰਪਾਲਪੁਰ

ਐਸ. ਏ. ਐਸ ਨਗਰ 29 ਅਗਸਤ (ਸ.ਬ.) ਸ਼੍ਰੋਮਣੀ ਅਕਾਲੀ ਦਲ             ਡੈਮੋਕਰੇਟਿਕ ਦੇ ਸੀਨੀਅਰ ਨੇਤਾ ਸ: ਗੁਰਸੇਵ ਸਿੰਘ ਹਰਪਾਲਪੁਰ ਨੇ  ਸ: ਸੁਖਬੀਰ ਸਿੰਘ ਬਾਦਲ ਵੱਲੋਂ                     ਖੇਤੀਬਾੜੀ ਮੰਤਰੀ ਸ: ਨਰਿੰਦਰ ਤੋਮਰ ਵੱਲੋਂ ਲਿਖਿਆ ਪੱਤਰ ਵਿਖਾਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ”ਇਕ ਦੇਸ਼ ਇੱਕ ਮੰਡੀ” ਦੇ ਨਾਅਰੇ ਹੇਠ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਲਾਗੂ ਕੀਤੇ ਤਿੰਨ ਖੇਤੀ ਆਰਡੀਨੈਸਾਂ ਅਤੇ ਬਿਜਲੀ ਸੋਧ ਬਿਲ 2020 ਦੇ ਪੱਖ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਵੋਟ ਪਵਾਉਣ ਵਾਲੇ  ਬਾਦਲ ਕਿਹੜੇ ਮੂੰਹ ਨਾਲ ਕਿਸਾਨਾਂ ਨਾਲ ਖੜਨ ਦੀ ਗੱਲ ਕਰ ਰਹੇ ਹਨ| ਉਹਨਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕੈਬਨਿਟ ਵੱਲੋਂ ਪਾਸ ਕੀਤੇ ਹੋਏ ਬਿੱਲ ਇੱਕ ਇਕੱਲੇ ਮੰਤਰੀ ਦੀ ਚਿੱਠੀ ਨਾਲ ਕਿਵੇਂ ਰੱਦ ਹੋ ਜਾਵਗੇ|
ਉਹਨਾਂ ਕਿਹਾ ਕਿ ਸ੍ਰ. ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਵੱਲੋਂ ਲਾਗੂ ਕੀਤੇ ਤਿੰਨੇ ਆਰਡੀਨੈਸਾਂ ਨੂੰ ਰੱਦ ਕਰਨ ਦਾ ਮਤਾ ਪੇਸ਼ ਹੋਣ ਵੇਲੇ ਗੈਰਹਾਜ਼ਿਰ ਹੋ ਕੇ ਕਿਸਾਨਾਂ ਨੂੰ ਬੁੱਧੂ ਬਣਾਉਣ ਦੀ ਖੇਡ ਖੇਡੀ ਹੈ| ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦਾ ਮੁਦਈ ਰਿਹਾ ਹੈ ਪ੍ਰੰਤੂ ਸ:  ਸੁਖਬੀਰ ਬਾਦਲ ਕਿਸਾਨਾਂ ਦੇ ਵਿਰੁੱਧ ਆਰਡੀਨੈਸਾਂ ਵਿੱਚ ਸਾਥ ਦੇ ਕੇ ਕਿਸਾਨਾਂ ਨਾਲ ਗੱਦਾਰੀ ਕਰ ਰਿਹਾ ਹੈ| 

Leave a Reply

Your email address will not be published. Required fields are marked *