ਤਿੰਨ ਜੁਲਾਈ ਨੂੰ ਨਿਗਮ ਦਫਤਰ ਦੇ ਬਾਹਰ ਭੁੱਖ ਹੜਤਾਲ ਕਰਨਗੇ ਕੌਂਸਲਰ ਬੌਬੀ ਕੰਬੋਜ

ਐਸ ਏ ਐਸ ਨਗਰ, 30 ਜੂਨ (ਸ.ਬ.) ਕਂੌਸਲਰ ਬੌਬੀ ਕੰਬੋਜ ਵਲੋਂ 3 ਜੁਲਾਈ ਤੋਂ ਨਗਰ ਨਿਗਮ ਦੇ ਦਫਤਰ ਅੱਗੇ ਸੈਕਟਰ 68 ਦੇ ਵਸਨੀਕਾਂ ਸਮੇਤ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ|
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੌਬੀ ਕੰਬੋਜ ਨੇ ਕਿਹਾ ਕਿ ਸੈਕਟਰ-68 ਵਿੱਚ ਕੂੜੇ ਦਾ ਸੈਕੰਡਰੀ ਪੁਆਇੰਟ ਬਣਿਆ ਹੋਇਆ ਹੈ, ਜੋ ਕਿ ਇਲਾਕੇ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ| ਉਹਨਾਂ ਕਿਹਾ ਕਿ ਇਸ ਸੈਕੰਡਰੀ ਪੁਆਂਇੰਟ ਨੂੰ ਇਥੋਂ ਤਬਦੀਲ ਕਰਵਾਉਣ ਲਈ ਉਹਨਾਂ ਨੇ ਨਗਰ ਨਿਗਮ ਦੀ ਮੀਟਿੰਗ ਵਿੱਚ ਪੱਤਰ ਵੀ ਦਿੱਤਾ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ|
ਉਹਨਾਂ ਕਿਹਾ ਕਿ ਇਸ ਸੈਕੰਡਰੀ ਪੁਆਂਇੰਟ ਉਪਰ ਸਵੱਛ ਭਾਰਤ ਮਿਸ਼ਨ ਦਾ ਪੈਸਾ ਖਰਚਿਆ ਜਾ ਰਿਹਾ ਹੈ ਪਰ ਇਸ ਪੁਆਂਇੰਟ ਨਾਲ ਇਲਾਕੇ ਵਿੱਚ ਗੰਦਗੀ ਦੀ ਭਰਮਾਰ ਹੋ ਗਈ ਹੈ| ਇਹ ਗੰਦਗੀ ਇਸ ਇਲਾਕੇ ਦੀ ਖੂਬਸੂਰਤੀ ਉਪਰ ਧੱਬਾ ਹੈ| ਇਸ ਗੰਦਗੀ ਕਾਰਨ ਕਈ ਤਰ੍ਹਾਂ ਬਿਮਾਰੀਆਂ ਫੈਲ ਰਹੀਆਂ ਹਨ| ਇਸ ਗੰਦਗੀ ਨੂੰ ਆਵਾਰਾ ਡੰਗਰ ਫਰੋਲ ਕੇ ਹੋਰ ਵੀ ਗੰਦਗੀ ਫੈਲਾ ਦਿੰਦੇ ਹਨ|
ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸੈਕੰਡਰੀ ਪੁਆਂਇਟ ਨੂੰ ਇਸ ਇਲਾਕੇ ਵਿਚੋਂ ਤਬਦੀਲ ਕੀਤਾ ਜਾਵੇ|

Leave a Reply

Your email address will not be published. Required fields are marked *