ਤਿੰਨ ਦਿਨਾਂ ‘ਖੁਸ਼ੀਆਂ ਆਪਕੇ ਦੁਆਰ’ ਰਿਟ੍ਰੀਟ ਸਮਾਗਮ 24 ਨਵੰਬਰ ਤੋਂ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਬ੍ਰਹਮਾਕੁਮਾਰੀ ਕੰਪਲੈਕਸ ਸੁੱਖ ਸ਼ਾਂਤੀ ਭਵਨ ਫੇਜ਼ 7 ਵਿਖੇ ਤਿੰਨ ਦਿਨਾਂ ਖੁਸ਼ੀਆਂ ਆਪਕੇ ਦੁਆਰ ਰਿਟ੍ਰੀਟ 24 ਨਵੰਬਰ ਤੋਂ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮਕੁਮਾਰੀ ਪ੍ਰੇਮਲਤਾ ਨੇ ਦੱਸਿਆ ਕਿ ਇਹ ਸਮਾਗਮ 24 ਨਵੰਬਰ ਸ਼ਾਮ 6 ਤੋਂ 8 ਵਜੇ ਅਤੇ 25 ਤੇ 26 ਨਵੰਬਰ ਨੂੰ ਸਵੇਰੇ 6.30 ਤੋਂ 8 ਵਜੇ ਅਤੇ ਸ਼ਾਮ 6 ਤੋਂ 7.30 ਵਜੇ ਹੋਵੇਗਾ| ਇਸ ਸਮਾਗਮ ਵਿੱਚ ਕਈ ਵਿਸ਼ਿਆਂ ਜਿਵੇਂ ਖੁਸ਼ੀਆਂ ਨਾਲ ਦੋਸਤੀ, ਚੰਗੇ ਸਬੰਧਾਂ ਦਾ ਆਨੰਦ, ਚੰਗੀ ਸੋਚ ਨਾਲ ਚੰਗੇ ਦਿਨ, ਗੁੱਸੇ ਤੇ ਜਿੱਤ ਲਈ ਮਹਾਅਭਿਆਨ ਅਤੇ ਪਰਮਾਤਮਾ ਪਿਆਰ ਦਾ ਸੁਖੀ ਅਨੁਭਵ ਸਬੰਧੀ ਪੰਜ ਸੈਸ਼ਨ ਹੋਣਗੇ| ਇਸ ਸਮਾਗਮ ਦਾ ਸੰਚਾਲਣ ਬ੍ਰਹਮਾਕੁਮਾਰੀਜ਼ ਦੇ ਮੁਖਿਆਲਾ ਮਾਉਂਟ ਆਬੂ ਤੋਂ ਮੋਟੀਵੇਸ਼ਨਲ ਬੁਲਾਰੇ ਪ੍ਰੋਫੈਸਰ ਉਂਕਾਰ ਚੰਦ ਕਰਨਗੇ|

Leave a Reply

Your email address will not be published. Required fields are marked *