ਤਿੰਨ ਦਿਨਾ ਯੋਗ ਦਿਵਸ ਆਰੰਭ

ਖਰੜ, 19 ਜੂਨ ( ਕੁਸ਼ਲ ਆਨੰਦ) ਭਾਰਤ ਵਿਕਾਸ ਪ੍ਰੀਸ਼ਦ ਖਰੜ ਤੇ ਅਰੋਗਿਆ ਭਾਰਤੀ ਖਰੜ ਵੱਲੋਂ ਅਨਾਜ ਮੰਡੀ ਵਿਖੇ ਤਿੰਨ ਦਿਨਾ ਯੋਗ ਦਿਵਸ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਰਸਮੀ ਉਦਘਾਟਨ ਅਚਾਰੀਆ ਸ੍ਰੀਮਤੀ ਮੁਕਾਤਾ ਤੇ ਯੋਗ ਅਚਾਰੀਆ ਸੁਨੀਲ ਵੱਲੋਂ ਕੀਤਾ ਗਿਆ|
ਇਸ ਮੌਕੇ ਬੀ ਜੇ ਪੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਰਾਣਾ ਨੇ ਦੱਸਿਆ ਕਿ 21 ਜੂਨ ਨੂੰ ਸਮਾਪਨ ਦਿਵਸ ਮੌਕੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਮੁੱਖ ਮਹਿਮਾਨ ਹੋਣਗੇ ਜਦੋਂਕਿ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਸ੍ਰ. ਰਣਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ|

Leave a Reply

Your email address will not be published. Required fields are marked *