ਤਿੰਨ ਨੌਜਵਾਨਾਂ ਵਲੋਂ ਕਲੱਬ ਦੇ ਬਾਉਂਸਰ ਦੀ ਕੁੱਟਮਾਰ

ਚੰਡੀਗੜ੍ਹ, 28 ਮਾਰਚ (ਸ.ਬ.) ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 26 ਸਥਿਤ ਪਰਪਲ ਫਰੋਗ ਕਲੱਬ ਵਿਚ ਤਿੰਨ ਨੌਜਵਾਨਾਂ ਨੇ ਦਾਖਲ ਹੋ ਕੇ ਉਥੇ ਮੌਜੂਦ ਬਾਊਂਸਰ ਦੀ ਕੁੱਟਮਾਰ ਕੀਤੀ| ਇਸ ਮੌਕੇ ਕਿਰਪਾਨਾਂ ਵੀ ਚੱਲੀਆਂ| ਉਥੇ ਮੌਜੂਦ ਕਲੱਬ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿਤੀ| ਪੁਲੀਸ ਨੇ ਮੌਕੇ ਉਪਰ ਪਹੁੰਚ ਕੇ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ| ਪੀੜ੍ਹਤ ਬਾਊਂਸਰ ਨੇ ਦਸਿਆ ਕਿ ਕੱਲਬ ਵਿਚ ਐਂਟਰੀ ਨੂੰ ਲੈ ਕੇ ਪਹਿਲਾਂ ਤਾਂ ਇਹ ਨੌਜਵਾਨ ਬਹਿਸ ਕਰਨ ਲੱਗੇ ਅਤੇ ਫਿਰ ਇਹਨਾਂ ਦੇ ਹੋਰ ਸਾਥੀਆਂ ਦੇ ਆਉਣ ਤੋਂ ਬਾਅਦ ਹਥੋਪਾਈ ਕੀਤੀ| ਉਸਨੇ ਦਸਿਆ ਕਿ ਨੌਜਵਾਨਾਂ ਨੇ ਇਸ ਮੌਕੇ ਇੱਟਾਂ ਅਤੇ ਤਲਵਾਰਾਂ ਵੀ ਚਲਾਈਆਂ| ਪੁਲੀਸ ਅਨੁਸਾਰ ਇਹ ਤਿੰਨੇ ਨੌਜਵਾਨ ਮੋਲੀ ਜੱਗਰਾਂ ਦੇ ਰਹਿਣ ਵਾਲੇ ਹਨ| ਥਾਣਾ ਸੈਕਟਰ 26 ਦੀ ਪੁਲੀਸ ਨੇ ਉਥੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *