ਤਿੰਨ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਵਿੱਚ ਜਿੱਤ ਨਾਲ ਹੋਰ ਤਾਕਤਵਰ ਹੋਵੇਗੀ ਭਾਜਪਾ

ਸ਼ਨੀਵਾਰ ਨੂੰ ਆਏ ਤਿੰਨ ਰਾਜਾਂ ਦੇ ਚੋਣ ਨਤੀਜੇ ਪੂਰਬ ਉੱਤਰ ਵਿੱਚ ਭਾਜਪਾ ਦੇ ਜਬਰਦਸਤ ਉਭਾਰ ਨੂੰ ਦਰਸਾਉਂਦੇ ਹਨ| ਦੂਜੇ ਪਾਸੇ ਇਹ ਚੋਣ ਕਾਂਗਰਸ ਅਤੇ ਮਾਰਕਸਵਾਦੀ ਕੰਮਿਉਨਿਸਟ ਪਾਰਟੀ ਲਈ ਕਾਫ਼ੀ ਨਿਰਾਸ਼ਾਜਨਕ ਸਾਬਤ ਹੋਏ ਹਨ| ਤ੍ਰਿਪੁਰਾ ਵਿੱਚ ਮਾਕਪਾ ਦਾ ਕਿਲਾ ਢਹਿ ਗਿਆ, ਜਿੱਥੇ ਉਹ ਢਾਈ ਦਹਾਕੇ ਤੋਂ ਰਾਜ ਕਰ ਰਹੀ ਸੀ| ਰਾਜ ਦੀ ਸੱਠ ਮੈਂਬਰੀ ਵਿਧਾਨਸਭਾ ਵਿੱਚ ਭਾਜਪਾ ਅਤੇ ਆਈਪੀਐਫਟੀ ਮਤਲਬ ਇੰਡੀਜੀਨਸ ਪੀਪੁਲਸ ਫਰੰਟ ਆਫ ਤ੍ਰਿਪੁਰਾ ਦੇ ਗਠਜੋੜ ਨੂੰ 43 ਸੀਟਾਂ ਹਾਸਲ ਹੋਈਆਂ| ਗਠਜੋੜ ਵਿੱਚ ਭਾਜਪਾ ਦਾ ਹਿੱਸਾ ਕਾਫ਼ੀ ਵੱਡਾ ਹੈ| ਤ੍ਰਿਪੁਰਾ ਵਿੱਚ ਭਾਜਪਾ ਦੀ ਇਤਿਹਾਸਕ ਸਫਲਤਾ ਦਾ ਅੰਦਾਜਾ ਇਸ ਸਚਾਈ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੀ ਵਾਰ ਉਸਨੂੰ ਲਗਭਗ ਡੇਢ ਫੀਸਦੀ ਵੋਟ ਹੀ ਮਿਲੇ ਸਨ, ਉਥੇ ਹੀ ਇਸ ਵਾਰ ਇਕਵਾਇਨ ਸੀਟਾਂ ਤੇ ਉਸਨੇ ਤਰਤਾਲੀ ਫੀਸਦੀ ਤੋਂ ਜਿਆਦਾ ਵੋਟ ਹਾਸਲ ਕੀਤੇ| ਜਦੋਂਕਿ ਮਾਕਪਾ ਨੂੰ ਸਾਢੇ ਬਤਾਲੀ ਫੀਸਦੀ ਵੋਟ ਆਏ| ਪਰ ਜ਼ਿਆਦਾ ਅੰਤਰ ਸੀਟਾਂ ਦਾ ਹੈ|
ਮਾਕਪਾ ਨੇ ਪਿਛਲੀ ਵਾਰ ਪੰਜਾਹ ਸੀਟਾਂ ਜਿੱਤੀਆਂ ਸਨ, ਇਸ ਵਾਰ ਉਹ 16 ਸੀਟਾਂ ਤੇ ਸਿਮਟ ਗਈ| ਵੋਟ – ਫ਼ੀਸਦੀ ਅਤੇ ਸੀਟਾਂ ਦੇ ਇਸ ਹਿਸਾਬ ਨੇ ਇੱਕ ਵਾਰ ਫਿਰ ‘ਫਰਸਟ ਪਾਸਟ ਦ ਪੋਸਟ’ ਚੋਣ ਪ੍ਰਣਾਲੀ ਤੇ ਬਹਿਸ ਦੀ ਗੁੰਜਾਇਸ਼ ਪੈਦਾ ਕੀਤੀ ਹੈ| ਤ੍ਰਿਪੁਰਾ ਵਿੱਚ ਕਾਂਗਰਸ ਨੂੰ ਪਿਛਲੀ ਵਾਰ 36 ਫੀਸਦੀ ਤੋਂ ਕੁੱਝ ਜਿਆਦਾ ਵੋਟ ਅਤੇ ਦਸ ਸੀਟਾਂ ਮਿਲੀਆਂ ਸਨ ਪਰ ਇਸ ਵਾਰ ਉਹ ਇੱਕ ਵੀ ਸੀਟ ਨਹੀਂ ਪਾ ਸਕੀ| ਦਰਅਸਲ, ਕਾਂਗਰਸ ਦਾ ਸਾਰਾ ਜਨਾਧਾਰ ਭਾਜਪਾ ਵੱਲ ਮੁੜ ਗਿਆ| ਇਸ ਵਿੱਚ ਭਾਜਪਾ ਦੀ ਆਪਣੀ ਤੂਫਾਨੀ ਸਰਗਰਮੀ ਅਤੇ ਚਤੁਰਾਈ ਨਾਲ ਬਣਾਈ ਗਈ ਰਣਨੀਤੀ ਦੀ ਕਾਫ਼ੀ ਭੂਮਿਕਾ ਤਾਂ ਹੈ ਹੀ, ਆਪਣਾ ਸੂਪੜਾ ਸਾਫ ਹੋ ਜਾਣ ਲਈ ਕਾਂਗਰਸ ਵੀ ਕੁੱਝ ਘੱਟ ਦੋਸ਼ੀ ਨਹੀਂ ਹੈ| ਕਾਫ਼ੀ ਸਮੇਂ ਤੋਂ ਤ੍ਰਿਪੁਰਾ ਵਿੱਚ ਕਾਂਗਰਸ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਾ ਬੰਦ ਕਰ ਦਿੱਤਾ ਸੀ| ਫਿਰ, ਇਹਨਾਂ ਚੋਣਾਂ ਵਿੱਚ ਕਾਂਗਰਸ ਨੇ ਆਪਣਾ ਸਾਰਾ ਧਿਆਨ ਸਿਰਫ ਮੇਘਾਲਿਆ ਉਤੇ ਕੇਂਦਰਿਤ ਕਰ ਰੱਖਿਆ ਸੀ, ਜਿੱਥੇ ਉਹ ਸੱਤਾ ਵਿੱਚ ਸੀ|
ਨਗਾਲੈਂਡ ਵਿੱਚ ਵੀ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹਿਆ| ਮੇਘਾਲਿਆਂ ਵਿੱਚ ਉਹ ਹੁਣ ਵੀ ਸਭ ਤੋਂ ਵੱਡੀ ਪਾਰਟੀ ਜਰੂਰ ਹੈ ਪਰ ਉਸਦੀਆਂ ਸੀਟਾਂ 29 ਤੋਂ ਘਟ ਕੇ 21 ਤੇ ਆ ਗਈਆਂ| ਨਗਾਲੈਂਡ ਅਤੇ ਮੇਘਾਲਿਆ ਵਿੱਚ ਤ੍ਰਿਸ਼ੰਕੁ ਵਿਧਾਨਸਭਾ ਦੀ ਹਾਲਤ ਹੈ, ਲਿਹਾਜਾ ਜੋੜ – ਤੋੜ ਨਾਲ ਸਰਕਾਰ ਬਣਾਉਣ ਦੀ ਕਵਾਇਦ ਚੱਲ ਰਹੀ ਹੈ| ਨਾਗਾਲੈਂਡ ਵਿੱਚ 2013 ਵਿੱਚ ਭਾਜਪਾ ਨੂੰ ਸਿਰਫ ਇੱਕ ਸੀਟ ਮਿਲੀ ਸੀ, ਇਸ ਵਾਰ ਉਸਦੀ ਝੋਲੀ ਵਿੱਚ 12 ਸੀਟਾਂ ਆਈਆਂ ਹਨ|
ਇੱਥੇ ਪਿਛਲੀ ਵਾਰ ਉਸਨੂੰ ਦੋ ਫੀਸਦੀ ਤੋਂ ਵੀ ਘੱਟ ਵੋਟ ਮਿਲੇ ਸਨ, ਇਸ ਵਾਰ 14 ਫੀਸਦੀ ਤੋਂ ਕੁੱਝ ਉੱਪਰ ਵੋਟ ਮਿਲੇ ਹਨ ਹੋਰ ਸਾਥੀਆਂ ਦੇ ਨਾਲ ਉਸਦੇ ਸੱਤਾ ਵਿੱਚ ਆਉਣ ਦੇ ਲੱਛਣ ਹਨ| ਇਹਨਾਂ ਤਿੰਨ ਰਾਜਾਂ ਵਿੱਚ ਲੋਕਸਭਾ ਦੀਆਂ ਕੁਲ ਮਿਲਾ ਕੇ ਸਿਰਫ 5 ਸੀਟਾਂ ਹਨ ਪਰੰਤੂ ਇਹਨਾਂ ਨਤੀਜਿਆਂ ਦਾ ਸੁਨੇਹਾ ਵੱਡਾ ਹੈ, ਕਿਉਂਕਿ ਪੂਰਬਉੱਤਰ ਭਾਜਪਾ ਲਈ ਰਵਾਇਤੀ ਪਹੁੰਚ ਦਖ਼ਲ ਵਾਲਾ ਖੇਤਰ ਨਹੀਂ ਸੀ| ਕੇਂਦਰ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਨੇ ਪੂਰਬਉੱਤਰ ਵਿੱਚ ਬਹੁਤ ਤੇਜੀ ਨਾਲ ਪੈਰ ਪਸਾਰੇ ਹਨ| ਇਸ ਤਰ੍ਹਾਂ ਇਹ ਚੋਣ ਨਤੀਜਾ ਭਾਜਪਾ ਦੇ ਭੂਗੋਲਿਕ ਵਿਸਥਾਰ ਦੀ ਵੀ ਪੁਸ਼ਟੀ ਕਰਦੇ ਹਨ|
ਇਹ ਨਤੀਜੇ ਅਜਿਹੇ ਸਮੇਂ ਆਏ ਹਨ ਜਦੋਂ ਗੁਜਰਾਤ ਵਿੱਚ ਝਟਕਾ ਖਾਣ ਅਤੇ ਰਾਜਸਥਾਨ ਅਤੇ ਮੱਧਪ੍ਰਦੇਸ਼ ਦੀਆਂ ਉਪਚੋਣਾਂ ਵਿੱਚ ਹਾਰ ਖਾਣ ਤੋਂ ਭਾਜਪਾ ਦੇ ਮੱਥੇ ਉਤੇ ਥੋੜ੍ਹੀ-ਬਹੁਤ ਚਿੰਤਾ ਦੀਆਂ ਲਕੀਰਾਂ ਦਿੱਖ ਰਹੀਆਂ ਸਨ| ਪਰੰਤੂ ਕਹਿਣਾ ਮੁਸ਼ਕਿਲ ਹੈ ਕਿ ਅੱਗੇ ਜਿਨ੍ਹਾਂ ਰਾਜਾਂ ਦੀਆਂ ਚੋਣਾਂ ਹੋਣੀਆਂ ਹਨ ਉਨ੍ਹਾਂ ਦੇ ਨਤੀਜੇ ਪੂਰਬ ਉੱਤਰ ਦੀ ਲਕੀਰ ਤੇ ਹੀ ਆਉਣਗੇ| ਜਿਵੇਂ, ਰਾਜਸਥਾਨ ਅਤੇ ਮੱਧਪ੍ਰਦੇਸ਼ ਦੀਆਂ ਉਪਚੋਣਾਂ ਜਿੱਤਣ ਦੇ ਬਾਵਜੂਦ ਕਾਂਗਰਸ ਨੂੰ ਪੂਰਬ ਉੱਤਰ ਵਿੱਚ ਇਸਦਾ ਕੋਈ ਲਾਭ ਨਹੀਂ ਮਿਲਿਆ, ਉਵੇਂ ਹੀ ਬਹੁਤ ਦੂਰ ਤ੍ਰਿਪੁਰਾ ਅਤੇ ਨਾਗਾਲੈਂਡ ਦੀਆਂ ਚੋਣਾਂ ਵੀ ਕਰਨਾਟਕ, ਰਾਜਸਥਾਨ ਅਤੇ ਮੱਧਪ੍ਰਦੇਸ਼ ਤੇ ਸ਼ਾਇਦ ਹੀ ਕੋਈ ਅਸਰ ਪਾ ਸਕਣ|
ਅਲਬਤਾ ਤਾਜ਼ਾ ਨਤੀਜਿਆਂ ਨੇ ਦੇਸ਼ ਭਰ ਵਿੱਚ ਭਾਜਪਾ ਦੇ ਵਰਕਰਾਂ ਦਾ ਹੌਂਸਲਾ ਵਧਾਇਆ ਹੋਵੇਗਾ ਅਤੇ ਪਾਰਟੀ ਇਸ ਨਾਲ ਮਜਬੂਤ ਹੋ ਸਕਦੀ ਹੈ|
ਗੁਰਲੀਨ

Leave a Reply

Your email address will not be published. Required fields are marked *