ਤਿੰਨ ਲੜਕੀਆਂ ਦੇ ਬਾਪ ਵਲੋਂ ਖੁਦਕੁਸ਼ੀ

ਜੈਤੋ, 8 ਅਪ੍ਰੈਲ (ਸ.ਬ.) ਜੈਤੋ-ਬਠਿੰਡਾ ਰੇਲ ਮਾਰਗ ਤੇ ਬੀਤੀ ਰਾਤ ਇਕ ਵਿਅਕਤੀ ਵੱਲੋਂ ਰੇਲ ਗੱਡੀ             ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ| ਰੇਲਵੇ ਪੁਲੀਸ ਚੌਂਕੀ ਦੇ ਇੰਚਾਰਜ ਜੋਗਿੰਦਰ ਸਿੰਘ ਰੌਂਤਾ (ਏ.ਐਸ.ਆਈ.) ਨੇ ਦੱਸਿਆ ਹੈ ਕਿ ਹਰਬੰਸ ਸਿੰਘ ਬੰਸੀ (50) ਪੁੱਤਰ ਬਿੱਕਰ ਸਿੰਘ ਵਾਸੀ ਕੋਠੇ ਕੇਹਰ ਸਿੰਘ ਵਾਲਾ ਨੇ ਲੰਘੀ ਰਾਤ ਕਰੀਬ 10 ਵਜੇ ਬਠਿੰਡਾ ਤੋਂ ਫ਼ਾਜਲਿਕਾ ਨੂੰ ਜਾਣ ਵਾਲੀ ਰੇਲ ਗੱਡੀ ਜਦੋਂ ਸਥਾਨਕ ਬਿਸ਼ਨੰਦੀ ਫਾਟਕ ਕੋਲੋਂ ਪਿੱਛੇ ਹੀ ਸੀ ਤਾਂ ਉਕਤ ਵਿਅਕਤੀ ਨੇ ਹੇਠਾਂ ਆ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ| ਰੇਲਵੇ ਪੁਲੀਸ ਚੌਂਕੀ ਦੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਬੰਸੀ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਫ਼ਰੀਦਕੋਟ ਵਿਖੇ ਮੋਸਟਮਾਰਟਮ ਲਈ ਭੇਜ ਦਿੱਤੀ ਹੈ| ਮ੍ਰਿਤਕ ਆਪਣੇ ਪਿੱਛੇ ਪਤਨੀ, 3 ਲੜਕੀਆਂ ਤੇ ਇਕ ਲੜਕੇ ਨੂੰ ਛੱਡ ਗਿਆ ਹੈ|

Leave a Reply

Your email address will not be published. Required fields are marked *