ਤਿੰਨ ਵੱਖ੍ਰਵੱਖ ਗਿਰੋਹਾਂ ਦੇ ਪੰਜ ਮੈਂਬਰ ਵੱਡੀ ਮਾਤਰਾ ਵਿੱਚ ਅਸਲਾ, ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਗ੍ਰਿਫਤਾਰ ਦੋ੪ੀਆਂ ਖਿਲਾਫ ਪੰਜਾਬ ਅਤੇ ਹਿਮਾਂਚਲ ਪ੍ਰਦੇ੪ ਦੇ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਹੀ ਕਈ ਮਾਮਲੇ ਦਰਜ

ਐਸ.ਏ.ਐਸ ਨਗਰ, 19 ਜਨਵਰੀ (ਸ਼ਬy) ਸੀ.ਆਈ.ਏ ਸਟਾਫ ਮੁਹਾਲੀ ਦੀ ਪੁਲੀਸ ਵੱਲੋਂ ਤਿੰਨ ਵੱਖ੍ਰਵੱਖ ਗਿਰੋਹਾਂ ਦੇ ਪੰਜ ਮੈਂਬਰਾਂ ੯ ਵੱਖ ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਅਸਲਾ ਐਮੋਨੀ੪ਨ, ਜਿਹਨਾਂ ਵਿੱਚ 5 ਪਿਸਟਲ ਸਮੇਤ 23 ਰੋਂਦ ਜਿੰਦਾ, 60 ਹ੭ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਸz ਸਤਿੰਦਰ ਸਿੰਘ ਨੇ ਦੱਸਿਆ ਕਿ ਐਸ ਪੀ ਜਾਂਚ ਸz ਹਰਮਨਦੀਪ ਸਿੰਘ ਹਾਂਸ, ਡੀ ਐਸ ਪੀ ਸz ਗੁਰਚਰਨ ਸਿੰਘ ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏy ਸਟਾਫ ਮੁਹਾਲੀ ਦੀ ਅਗਵਾਈ ਹੇਠ ਕਾਬੂ ਕੀਤੇ ਗਏ ਇਹਨਾਂ ਵਿਅਕਤੀਆਂ ਤੇ ਪੰਜਾਬ ਅਤੇ ਹਿਮਾਂਚਲ ਪ੍ਰਦੇ੪ ਦੇ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਹੀ ਕਈ ਮਾਮਲੇ ਦਰਜ ਹਨ।

ਉਹਲਾਂ ਦੱਸਿਆ ਕਿ ਬੀਤੀ 17 ਜਨਵਰੀ ਨੂੰ ਸੀ.ਆਈ.ਏ. ਸਟਾਫ ਮੁਹਾਲੀ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਇੰਦਰਜੀਤ ਸਿੰਘ ਵਾਸੀ ਪਿੰਡ ਖਿਆਲੀ ਚਹਿਲਾਂ, ਜਿਲ੍ਹਾ ਮਾਨਸਾ ਅਤੇ ਕਰਮਜੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਮਾਣੂੰਕੇ ਜਿਲ੍ਹਾ ਲੁਧਿਆਣਾ ਨੂੰ ਲਾਡਰਾਂ ਰੋਡ ਟੀ ਪਾਇੰਟ ਬਡਾਲਾ, ਖਰੜ ਤੋਂ ਕਾਬੂ ਕੀਤਾ ਸੀ ਅਤੇ ਇਨ੍ਹਾਂ ਤੋਂ 2 ਪਿਸਟਲ 32 ਬੋਰ ਅਤੇ 10 ਰੋਦ ਜਿੰਦਾ ਅਤੇ ਟੀ.ਵੀ.ਐਸ਼ ਜੁਪੀਟਰ ਸਕੂਟਰ ਬਰਾਮਦ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪਿਛਲੇ ਕੁੱਝ ਅਰਸੇ ਦੌਰਾਨ ਮੁਹਾਲੀ ਦੇ ਵੱਖ੍ਰਵੱਖ ਖੇਤਰਾਂ ਤੋਂ ਇੱਕ ਆਲਟੋ ਕਾਰ, ਇੱਕ ਮਾਰੂਤੀ ਕਾਰ, ਫਤਿਹਗੜ ਸਾਹਿਬ ਤੋਂ ਇੱਕ ਮਾਰੂਤੀ ਕਾਰ ਅਤੇ ਹਰਿਆਣਾ ਵਿੱਚੋਂ ਇੱਕ ਮਹਿੰਦਰਾ ਜੀਪ ਅਤੇ ਇੱਕ ਮਾਰੂਤੀ ਕਾਰ ਚੋਰੀ ਕੀਤੀਆਂ ਹਨ।

ਉਹਨਾਂ ਦੱਸਿਆ ਕਿ ਇਹ ਵਿਅਕਤੀ ਵਾਰਦਾਤ ਕਰਨ ਵੇਲੇ ਆਪਣੇ ਨਾਲ ਨਾਜਾਇ੭ ਹਥਿਆਰ ਵੀ ਰੱਖਦੇ ਸਨ ਅਤੇ ਕਰਮਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਸ ਨੇ ਕਰੀਬ ਡੇਢ ਸਾਲ ਪਹਿਲਾਂ ਇੱਕ ਲੜਕੀ ੯ ਲੈ ਕੇ ਆਪਸੀ ਤਕਰਾਰ ਬਾਜੀ ਤੋਂ ਬਾਅਦ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਆਪਣੇ ਹੀ ਦੋਸਤ ਸੰਦੀਪ ਨਾਮ ਦੇ ਲੜਕੇ ਦਾ ਕਤਲ ਕਰਕੇ ਉਸਦੀ ਲਾ੪ ਖੁਰਦ ਬੁਰਦ ਕਰਨ ਲਈ ਬੱਦੀ (ਕਾਲਕਾ ਰੋਡ ਹਿਮਾਂਚਲ ਪ੍ਰਦੇ੪) ਵਿਖੇ ਰਾਤ ਦੇ ਸਮੇਂ ਪਹਾੜੀ ਦੇ ਖਤਾਨਾਂ ਵਿੱਚ ਸੁੱਟ ਦਿੱਤੀ ਸੀ ਅਤੇ ਉਹਨਾਂ ਤੋਂ ਬਰਾਮਦ ਹੋਈ ਸਕੂਟੀ ਮਰਨ ਵਾਲੇ ਲੜਕੇ ਸੰਦੀਪ ਦੀ ਹੀ ਹੈ।

ਉਹਨਾਂ ਦੱਸਿਆ ਕਿ ਤਫਤੀ੪ ਦੌਰਾਨ ਦੂਜੇ ਵਿਅਕਤੀ ਇੰਦਰਜੀਤ ਸਿੰਘ ਤੋਂ 60 ਹਜਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇੰਦਰਜਜੀਤ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਪਾਇਆ ਗਿਆ ਕਿ ਇਸ ਦੇ ਖਿਲਾਫ ਪਹਿਲਾ ਵੀ ਪੰਜਾਬ ਅਤੇ ਹਿਮਾਂਚਲ ਪ੍ਰਦੇ੪ ਦੇ ਵੱਖ ਵੱਖ ਥਾਣਿਆ ਵਿੱਚ ਵੱਖ ਵੱਖ ਜੁਰਮਾ ਦੇ ਕਰੀਬ ਸੱਤ ਮੁਕੱਦਮੇ ਦਰਜ ਹਨ ਅਤੇ ਉਹ ਜੇਲ੍ਹ ਵਿੱਚ ਵੀ ਜਾ ਚੁੱਕਾ ਹੈ।

ਐਸ ਐਸਪੀ ਨੇ ਦੱਸਿਆ ਕਿ ਇਸਤੋਂ ਇਲਾਵਾ ਸੀ ਆਈ ਏ ਸਟਾਫ ਮੁਹਾਲੀ ਨੇ ਅਜੈ ਕੁਮਾਰ ਵਾਸੀ ਗੁਰੂ ਨਾਨਕ ਕਲੋਨੀ ਜਗਤਪੁਰਾ ਨੂੰ ਗੁਰੂਦੁਆਰਾ ਬਾਉਲੀ ਸਾਹਿਬ ਨੇੜਿਉ ਨਾਜਾਇ੭ ਅਸਲਾ ਰੱਖਣ ਦੇ ਦੋ੪ ਇੱਕ ਪਿਸਟਲ .32 ਬੋਰ ਅਤੇ 4 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦੋਂਕਿ ਉਸਦਾ ਸਾਥੀ ਰਵੀ ਕੁਮਾਰ ਵਾਸੀ ਨੇੜੇ ਵਾਲਮੀਕੀ ਮੰਦਰ, ਜਗਤਪੁਰਾਹਨੇਰੇ ਦਾ ਫਾਇਦਾ ਉਠਾਕੇ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਕਿਸੇ ਮਾੜੀ ਘਟਨਾ ੯ ਅੰਜਾਮ ਦੇਣ ਲਈ ਗੁਰੂਦੁਆਰਾ ਬਾਉਲੀ ਸਾਹਿਬ ਢਕੋਲੀ ਨੇੜੇ ਖੜੇ ਹਨ। ਅਜੈ ਕੁਮਾਰ ਤੋਂ ਇੱਕ ਪਿਸਟਲ .32 ਬੋਰ ਅਤੇ 4 ਰੋਦ ਜਿੰਦਾ ਬਰਮਾਦ ਹੋਏ ਹਨ। ਉਹਨਾਂ ਦੱਸਿਆ ਕਿ ਅਜੈ ਕੁਮਾਰ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਨਜਾਇਜ ੪ਰਾਬ ਦਾ ਧੰਦਾ ਵੀ ਕਰਦੇ ਹਨ ਅਤੇ ਇਸ ਕਰਕੇ ਇਹ ਆਪਣੇ ਕੋਲ ਨਾਜਾਇਜ ਅਸਲਾ ਰੱਖਦੇ ਹਨ।

Leave a Reply

Your email address will not be published. Required fields are marked *