ਤਿੰਨ ਸਾਲ ਬਾਅਦ ਵਰਲਡ ਕੱਪ ਖੇਡ ਕੇ ਵਿਦਾਇਗੀ ਲਵੇਗਾ ਯੁਵਰਾਜ : ਯੋਗਰਾਜ

ਐਸ ਏ ਐਸ ਨਗਰ, 6 ਨਵੰਬਰ (ਸ.ਬ.)ਯੁਵਰਾਜ ਸਿੰਘ ਭਾਰਤੀ ਕ੍ਰਿਕਟ ਲਈ ਅਜੇ ਤਿੰਨ ਸਾਲ ਹੋਰ ਖੇਡ ਕੇ ਅਤੇ 2019 ਵਿੱਚ ਆ ਰਹੇ ਵਰਲਡ ਕੱਪ ਵਿੱਚ ਆਪਣੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਉਪਰੰਤ ਵਿਦਾਇਗੀ ਲਵੇਗਾ|
ਇਹ ਵਿਚਾਰ ਕ੍ਰਿਕਟਰ ਤੇ ਫਿਲਮ ਕਲਾਕਾਰ ਯੋਗਰਾਜ ਸਿੰਘ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਵਿੱਚ ਆਪਣੀ ਨਿਰਦੇਸ਼ਨਾ ਹੇਠ ਬਣਾਈ ਜਾਣ ਵਾਲੀ ਨਵੀਂ ਪੰਜਾਬੀ ਫਿਲਮ ਬਾਰੇ ਦੱਸਦਿਆਂ ਕਿਹਾ ਕਿ ਉਹ ਜਲਦੀ ਹੀ ਪੰਜਾਬੀ ਵਿੱਚ ਇਕ ਨਵੀਂ ਫਿਲਮ ਬਣਾ ਰਹੇ ਹਨ ਜੋ ਅੱਜ ਦੀਆਂ ਪ੍ਰਚੱਲਤ ਫਿਲਮਾਂ ਤੋਂ ਵੱਖਰੇ ਵਿਸ਼ੇ ਵਾਲੀ ਹੋਵੇਗੀ| ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਇਕ ਸਿਰਕੱਢ ਜੱਟ ਸਰਪੰਚ ਦਾ ਪਿੰਡ ਦੀ ਹੀ ਇਕ ਮੋਢੇ ਬੰਦੂਕ ਪਾ ਕੇ ਚੱਲਣ ਵਾਲੀ ਔਰਤ ਨਾਲ ਬੁਢੇਪੇ ਵਿੱਚ ਇਸ਼ਕ ਦੀ ਕਹਾਣੀ ਨਾਲ ਬਨਣ ਵਾਲੀ ਇਸ ਫਿਲਮ ਵਿੱਚ ਔਰਤ ਦੇ ਉਸਾਰੂ ਰੋਲ ਨੂੰ ਸਾਹਮਣੇ ਲਿਆਉਣਾ ਹੈ|
ਇਸ ਫਿਲਮ ਨਿਰਮਾਤਾ ਪ੍ਰਿਅੰਕਾ ਲਖਣਪਾਲ, ਸਿਮਰਨਜੀਤ ਸੰਧੂ, ਨਰਿੰਦਰ ਸਿੰਘ ਹਨ ਜੋ ਨਵੇਂ ਕਲਾਕਾਰਾਂ ਦੀ ਯੋਗਤਾ ਨੂੰ ਉਭਾਰਕੇ ਸਾਹਮਣੇ ਲਿਆਉਣਗੇ|

Leave a Reply

Your email address will not be published. Required fields are marked *