ਤੀਆਂ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਸੈਕਟਰ-79 ਵਿਖੇ ਇਲਾਕੇ ਦੇ ਵਸਨੀਕਾਂ ਵੱਲੋਂ ਸਥਾਨਕ ਪਾਰਕ ਦੇ ਨੇੜੇ ਤੀਆਂ ਦਾ ਤਿਉਹਾਰ ਮਨਾਇਆ ਗਿਆ| ਇਸ ਸਮਾਗਮ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੋਏ| ਇਸ ਮੌਕੇ ਔਰਤਾਂ ਨੇ ਬੋਲੀਆਂ ਪਾਈਆਂ ਤੇ ਗਿੱਧਾ ਪਾਇਆ| ਇਸ ਮੌਕੇ ਹਰਦਿਆਲ ਬਡਬਰ, ਜਗਤਾਰ ਸਿੰਘ, ਬਲਵਿੰਦਰ ਕੌਰ, ਜਸਵੰਤ ਕੌਰ,   ਸੁਖਦੇਵ ਕੌਰ, ਲੀਲਾਵਤੀ ਅਤੇਹੋਰ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *