ਤੀਆਂ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 9 ਅਗਸਤ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਸਾਊਥ-4 ਅਤੇ ਸਾਊਥ-7 ਬਰਾਂਚ ਚੰਡੀਗੜ੍ਹ, ਮਾਨਜ, ਕਲਸੀ ਤੇ ਸੂਦ ਮੈਮੋਰੀਅਲ ਟਰਸੱਟ, ਚੰਡੀਗੜ੍ਹ ਬਲੱਡ ਡੋਨਰਜ ਵੈਲਫੇਅਰ ਅਸੋਸੀਏਸ਼ਨ (ਰਜਿ), ਪੰਜਾਬੀ ਵਿਰਸਾ ਤੇ ਸਭਿਆਚਾਰਕ ਸੁਸਾਇਟੀ (ਰਜਿ) ਅਤੇ ਪਰਾਈਡ ਫਾਉਂਡੇਸ਼ਨ ਵਲੋਂ ਮਿਲ ਕੇ ਤੀਆਂ ਦਾ ਤਿਉਹਾਰ ਸੈਕਟਰ-63, ਮੁਹਾਲੀ ਵਿਖੇ ਮਨਾਇਆ ਗਿਆ| ਇਸ ਉਤਸਵ ਦੇ ਮੁੱਖ ਮਹਿਮਾਨ ਅਮਰਜੀਤ ਸਿੰਘ ਵਿਰਕ, ਪ੍ਰਧਾਨ ਐਨ.ਆਰ.ਆਈ. ਸਭਾ ਜਿਲ੍ਹਾ ਮੁਹਾਲੀ ਅਤੇ ਮੁਖਤਿਆਰ ਸਿੰਘ ਪਵਾਰ, ਕਮਲਜੀਤ ਸਿੰਘ ਰੂਬੀ, ਮਿਉਂਸਪਲ ਕੌਂਸਲਰ, ਸਤਵੀਰ ਸਿੰਘ ਧਨੋਆ, ਮਿਉਂਸਪਲ ਕੌਂਸਲਰ ਤੇ ਪ੍ਰਧਾਨ ਪੰਜਾਬੀ ਵਿਰਸਾ ਤੇ ਸਭਿਆਚਾਰਕ ਸੁਸਾਇਟੀ (ਰਜਿ), ਹਰਮਨਪ੍ਰੀਤ ਪ੍ਰਿੰਸ, ਮਿਉਂਸਪਲ ਕੌਂਸਲਰ, ਬੀਬੀ ਨਿਰਮਲ ਕੌਰ ਸੇਖੋਂ, ਪ੍ਰਧਾਨ ਚੰਡੀਗੜ੍ਹ ਬਲੱਡ ਡੋਨਰਜ ਵੈਲਫੇਅਰ ਅਸੋਸੀਏਸ਼ਨ (ਰਜਿ), ਕਮਲ ਗੁਪਤਾ, ਪਿੰ੍ਰਸੀਪਲ ਟਰਸਟੀ ਪਰਾਇਡ ਫਾਉਂਡੇਸ਼ਨ, ਚੰਡੀਗੜ੍ਹ ਅਤੇ ਗੌਰਵ ਜੈਨ ਪੁੱਤਰ ਸ੍ਰੀ ਰਿਸ਼ਵ ਜੈਨ ਸੀਨੀਅਰ ਡਿਪਟੀ ਮੇਅਰ, ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ| ਇਸ ਮੌਕੇ ਬੱਚੀਆਂ ਦੇ ਗਿੱਧੇ ਅਤੇ ਵੱਖੋ-ਵੱਖ ਨਾਚ ਗਾਣੇ ਅਤੇ ਕਿਕਲੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 10 ਤੋਂ 15 ਸਾਲ ਦੀਆਂ ਬੱਚੀਆਂ ਦੇ ਵਰਗ ਵਿੱਚੋਂ ਸ਼ਿਖਾ ਪਹਿਲੇ ਸਥਾਨ ਤੇ, ਹਰਲੀਨ ਤੇ ਲਵਲੀਨ ਦੂਜੇ ਸਥਾਨ, ਪੱਲਵੀ ਤੇ ਗੁਰਸਿਮਰ ਤੀਜੇ ਸਥਾਨ ਤੇ ਰਹੇ ਅਤੇ 10 ਸਾਲ ਤੋਂ ਘੱਟ ਉਮਰ ਦੇ ਵਰਗ ਦੀਆਂ ਬੱਚੀਆਂ ਵਿੱਚੋਂ ਹਰਨੂਰ ਤੇ ਏਕਨੂਰ ਪਹਿਲੇ ਸਥਾਨ ਤੇ, ਸੋਹਾਨੀ ਰੇਨਾਵਤ ਤੇ ਵੰਸ਼ਿਕਾ ਦੂਜੇ ਸਥਾਨ ਤੇ ਅਤੇ ਦਿਲਪ੍ਰੀਤ ਤੇ ਸਾਨਾ ਸਹਿਗਲ ਤੀਜੇ ਸਥਾਨ ਤੇ ਰਹੇ| ਰਵਿੰਦਰ ਸੂਦ, ਪੈਟਰਨ ਮਾਨਜ ਕਲਸੀ ਤੇ ਸੂਦ ਮੈਮੋਰੀਅਲ ਟਰਸਟ ਵਲੋਂ ਇਹਨਾਂ ਸਾਰੀ ਜੇਤੂ ਬੱਚੀਆਂ ਨੂੰ ਸਨਮਾਨ ਚਿੰਨ ਤੇ ਫੁਲਕਾਰੀਆਂ ਨਾਲ ਅਤੇ ਬੱਚਿਆਂ ਨੂੰ ਸਨਮਾਨ ਚਿੰਨ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਤੇ ‘ਗੁਰੂ ਕਾ ਲੰਗਰ’ ਅੱਖਾਂ ਦਾ ਹਸਪਤਾਲ ਸੈਕਟਰ-18 ਚੰਡੀਗੜ੍ਹ ਦੇ ਸ੍ਰੀ ਐਚ.ਐਸ. ਸਭਰਵਾਲ, ਸਤਨਾਮ ਸਿੰਘ ਨਾਮੀ ਅਤੇ ਮਹਿੰਦਰ ਪਾਲ ਸਿੰਘ ਆਦਿ ਨੂੰ ਸਮਾਜ ਸੇਵਾ ਲਈ ਸਨਮਾਨ ਚਿੰਨ ਤੇ ਗਰਮ ਲੋਈ ਭੇਂਟ ਕਰਕੇ ਬੀਬੀ ਨਿਰਮਲ ਕੌਰ ਸੇਖੋਂ ਵਲੋਂ ਸਨਮਾਨਿਤ ਕੀਤਾ ਗਿਆ| ਇਸ ਮੌਕੇ ਜਿੱਥੇ ਪੰਜਾਬ ਯੂਨੀਵਰਿਸਟੀ ਵਿੱਚ ਪੀਐਚਡੀ ਕਰ ਰਹੇ ਕਿਨਰ ਧੱਨੰਜੇ ਅਤੇ ਉਸ ਦੇ ਗੁਰੂ ਕਾਜਲ ਮਹੰਤ ਨੂੰ ਵੀ ਗਰੀਬ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਦੇ ਸਲਾਘਾਯੋਗ ਕੰਮ ਬਦਲੇ ਸਨਮਾਨਿਤ ਕੀਤਾ ਗਿਆ, ਉੱਥੇ ਇਨ੍ਹਾਂ ਵਲੋਂ ਨਾਚ ਪੇਸ਼ ਕਰਕੇ ਤੀਆਂ ਦੇ ਤਿਉਹਾਰ ਦਾ ਰੰਗ ਬੰਨਿਆ ਗਿਆ, ਜਿਸਨੂੰ ਦਰਸ਼ਕਾਂ ਵਲੋ ਬਹੁਤ ਸਲਾਹਿਆ ਗਿਆ| ਇਸ ਮੌਕੇ ਜਸਕਰਨ, ਇੰਦਰਬੀਰ, ਕਰਨਜੀਤ ਅਤੇ ਇਸ਼ਮੀਤ ਵਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕਰਕੇ ਲੋਕਾਂ ਦੀ ਵਾਹ ਵਾਹ ਖੱਟੀ ਗਈ| ਇਸ ਮੌਕੇ ਮਰਨ ਉਪਰੰਤ ਆਪਣੀ ਦੇਹ ਦਾਨ ਕਰਨ ਲਈ ਸਹੁੰ ਚੁੱਕਣ ਵਾਲੇ ਭਾਰਤ ਵਿਕਾਸ ਪ੍ਰੀਸਦ ਸਾਉਥ-7 ਦੇ ਪੈਟਰਨ ਸ੍ਰੀ ਐਸ.ਡੀ.ਡੈਡ ਨੂੰ ਵੀ ਇਸ ਸਲਾਘਾਯੋਗ ਸੇਵਾ ਲਈ ਸਨਮਾਨਿਤ ਕੀਤਾ ਗਿਆ| ਭਾਰਤ ਵਿਕਾਸ ਪ੍ਰੀਸਦ ਸਾਉਥ-4 ਬਰਾਂਚ ਦੇ ਪ੍ਰਧਾਨ ਰਵੀ ਉੱਪਲ, ਸਕੱਤਰ ਵਿਨੇ ਮਲਹੋਤਰਾ, ਪੈਟਰਨ ਬਿਅੰਤ ਸਿੰਘ, ਵਿੱਤ ਸਕੱਤਰ ਅਰੁਣ ਭੱਲਾ, ਵਾਈਸ ਪ੍ਰਧਾਨ ਅਨਿਲ ਨਿਜਾਵਨ ਅਤੇ ਸਾਉਥ-7 ਬਰਾਂਚ ਦੇ ਅਹੁਦੇਦਾਰ ਪ੍ਰਧਾਨ ਜਗਤਾਰ ਸਿੰਘ ਬੈਨੀਪਾਲ, ਸਕੱਤਰ ਐਨ.ਕੇ.ਕਲਸੀ, ਵਿੱਤ ਸਕੱਤਰ ਸੁਭਾਸ਼ ਚੰਦਰ ਸ਼ਰਮਾ ਹਾਜਰ ਸਨ| ਦਰਸ਼ਕਾਂ ਵਲੋਂ ਇਸ ਸਮਾਗਮ ਦੀ ਸਮਾਪਤੀ ਉਪਰੰਤ ਖੀਰ ਪੂੜਿਆਂ ਦਾ ਆਨੰਦ ਮਾਣਿਆ ਗਿਆ|
!

Leave a Reply

Your email address will not be published. Required fields are marked *