ਤੀਆਂ ਧੀਆਂ ਦੀਆਂ ਭਲਕੇ

ਐਸ ਏ ਐਸ ਨਗਰ, 30 ਅਗਸਤ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰਲ ਵੈਲਫੇਅਰ ਸੋਸਾਇਟੀ ਵਲੋਂ ਚਲਾਏ ਜਾ ਰਹੇ ਮਹੀਨਾਵਾਰ ਵਿਰਾਸਤੀ ਅਖਾੜੇ ਦੇ ਛੇਵੇਂ ਅਖਾੜੇ ਵਿੱਚ ਤੀਆਂ ਦਾ ਪ੍ਰੋਗਰਾਮ ”ਤੀਆਂ ਧੀਆਂ ਦੀਆਂ” 31 ਅਗਸਤ ਨੂੰ ਕੋਠੀ ਨੰਬਰ 33, ਫੇਜ਼-1, ਮੁਹਾਲੀ ਦੇ ਪਿਛਲੇ ਪਾਰਕ ਵਿੱਚ ਸ਼ਾਮੀ 6:30 ਵਜੇ ਮਨਾਇਆ ਜਾਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ, ਫਿਲਮ ਅਤੇ ਰੰਗਮੰਚ ਅਦਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਸ ਮੌਕੇ ਲੋਕ ਗਾਇਕਾਵਾਂ, ਲੋਕਨਾਚ, ਵਿਰਾਸਤੀ ਪਹਿਰਾਵਾ ਮੁਕਾਬਲਾ, ਪੀਂਘਾਂ ਦੇ ਮੁਕਾਬਲੇ ਆਦਿ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ| ਇਸ ਮੌਕੇ ਲੋਕ ਗਾਇਕਾ ‘ਭੁਪਿੰਦਰ ਕੌਰ ਮੁਹਾਲੀ’, ਰੰਗ ਕਰਮੀ ਤੇ ਫਿਲਮ ਅਦਾਕਾਰਾ ‘ਅਨੀਤਾ ਸਬਦੀਸ਼’, ‘ਰਮਨ ਢਿੱਲੋਂ’ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ| ਮੁੱਖ ਮਹਿਮਾਨ ਵੱਜੋਂ ਸ੍ਰੀਮਤੀ ਦਲਜੀਤ ਕੌਰ ਸਿੱਧੂ ਪਤਨੀ ਸ੍ਰੀ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਹੋਣਗੇ|

Leave a Reply

Your email address will not be published. Required fields are marked *