ਤੀਜੇ ਪੜਾਅ ਵਿੱਚ ਪਹੁੰਚੀਆਂ ਕੋਰੋਨਾ ਦੀਆਂ 6 ਵੈਕਸੀਨ, ਸਫਲਤਾ ਦੀ ਫਿਲਹਾਲ ਕੋਈ ਗਾਰਟੀ ਨਹੀਂ : ਵਿਸ਼ਵ ਸਿਹਤ ਸੰਗਠਨ

ਜੇਨੇਵਾ, 7 ਅਗਸਤ (ਸ.ਬ.) ਦੁਨੀਆ ਭਰ ਵਿਚ ਕੋਰੋਨਾ ਆਫ਼ਤ ਦੌਰਾਨ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ ਹੈ| ਇਸ ਨੂੰ ਲੈ ਕੇ ਦੁਨੀਆਭਰ ਦੇ ਮਾਹਰ ਖੋਜ ਅਤੇ ਟ੍ਰਾਇਲ ਵਿੱਚ ਲੱਗੇ ਹੋਏ ਹਨ| ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੁਨੀਆਭਰ ਵਿਚ 6 ਵੈਕਸੀਨ ਦਾ ਕੰਮ ਤੀਜੇ ਪੜਾਅ ਵਿਚ ਪਹੁੰਚ ਗਿਆ ਹੈ| ਇਨ੍ਹਾਂ ਵਿੱਚ 3 ਵੈਕਸੀਨ ਚੀਨ ਦੀਆਂ ਹਨ ਪਰ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਸਾਰੀਆਂ ਵੈਕਸੀਨ ਕਾਮਯਾਬ ਹੋਣਗੀਆਂ|
ਡਬਲਯੂ.ਐਚ.ਓ. ਮੁਤਾਬਕ ਦੁਨੀਆ ਭਰ ਵਿਚ ਫਿਲਹਾਲ 165 ਵੈਕਸੀਨ ਤੇ ਕੰਮ ਚੱਲ ਰਿਹਾ ਹੈ, ਜਿਸ ਦੇ ਵੱਖ-ਵੱਖ ਪੜਾਅ ਦੇ ਟ੍ਰਾਇਲ ਚੱਲ ਰਹੇ ਹਨ| ਜਾਣਕਾਰੀ ਮੁਤਾਬਕ ਇਸ ਸਮੇਂ 26 ਵੈਕਸੀਨ ਅਜਿਹੀਆਂ ਹਨ, ਜਿਸ ਦੇ ਕਲੀਨੀਕਲ ਟ੍ਰਾਇਲ ਚੱਲ ਰਹੇ ਹਨ| ਤੀਜੇ ਪੜਾਅ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਤੇ ਟ੍ਰਾਇਲ ਕੀਤਾ ਜਾਂਦਾ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕਦੇ ਕਿ ਆਖ਼ਿਰ ਇਹ ਵੈਕਸੀਨ ਲੰਬੇ ਸਮੇਂ ਤੱਕ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੇ ਕੰਮ ਕਰ ਰਹੀ ਹੈ ਜਾਂ ਨਹੀਂ| ਇਲਹਾਲ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੀਜੇ ਪੜਾਅ ਵਿਚ ਇਹ ਕਾਮਯਾਬ ਹੋਣਗੀਆਂ| ਚੀਨ ਦੀਆਂ ਜਿਨ੍ਹਾਂ 3 ਵੈਕਸੀਨ ਦਾ ਕੰਮ ਤੀਜੇ ਪੜਾਅ ਵਿਚ ਪਹੁੰਚ ਗਿਆ ਹੈ ਉਹ ਹਨ- ਸਿਨੋਵੈਕ, ਵੁਹਾਨ ਇੰਸਟੀਚਿਊਟ ਆਫ ਬਾਇਓਲਾਜੀਕਲ ਪ੍ਰੋਡਕਟ, ਸਿਨੋਫੈਰਮ/ਬੀਜਿੰਗ ਇੰਸਟੀਚਿਊਟ ਆਫ ਬਾਇਓਲਾਜੀਕਲ ਪ੍ਰੋਡਕਟ| ਉਥੇ ਹੀ ਅਮਰੀਕਾ ਦੀ ਮੋਡੇਰਨਾ ਕੰਪਨੀ ਨੇ ਕੋਰੋਨਾ ਵੈਕਸੀਨ ਦਾ ਤੀਜਾ ਪੜਾਅ 27 ਜੁਲਾਈ ਤੋਂ ਸ਼ੁਰੂ ਕਰ ਦਿੱਤਾ ਹੈ| ਭਾਰਤ ਵਿਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਵੀ ਦੂਜੇ ਅਤੇ ਤੀਜੇ ਪੜਾਅ ਦੇ ਮਨੁੱਖੀ ਟ੍ਰਾਇਲ ਦੀ ਮਨਜੂਰੀ ਮਿਲ ਗਈ ਹੈ| ਭਾਰਤ ਦੀਆਂ ਦੋ ਵੈਕਸੀਨ-ਭਾਰਤ ਬਾਇਓਟੈਕ ਅਤੇ ਜਾਇਡਸ ਕੈਡਿਲਾ ਨੇ ਵੀ ਮਨੁੱਖੀ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ|

Leave a Reply

Your email address will not be published. Required fields are marked *