ਤੀਜੇ ਰਾਸ਼ਟਰੀ ਏਡਜ ਸੈਮੀਨਾਰ ਦਾ ਆਯੋਜਨ ਕੀਤਾ

ਖਰੜ, 6 ਦਸੰਬਰ (ਕੁਸ਼ਲ ਆਨੰਦ) ਸਟੇਟ ਏਡਜ ਕੰਟਰੋਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਅੰਬਿਕਾ ਕਾਲਜ ਆਫ ਨਰਸਿੰਗ ਵਿਖੇ ਤੀਸਰੇ ਰਾਸ਼ਟਰੀ ਏਡਜ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਗਿਆ| ਇਸ ਸੈਮੀਨਾਰ ਦੀ ਪ੍ਰਧਾਨਗੀ ਅੰਬਿਕਾ ਗਰੁੱਪ ਆਫ ਕਾਲਜ ਦੀ ਮੈਨੇਜਿੰਗ ਡਾਇਰੈਕਟਰ ਵਿਭਾ ਪਾਂਡੇ ਨੇ ਕੀਤੀ| ਇਸ ਮੌਕੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟਰ ਡਾ. ਮਨਪ੍ਰੀਤ ਛਤਵਾਲ ਮੁੱਖ ਮਹਿਮਾਨ ਸਨ|
ਸੈਮੀਨਾਰ ਦੌਰਾਨ ਸੰਸਥਾ ਦੇ ਪ੍ਰਿੰਸੀਪਲ ਡਾ. ਐਨ. ਬਾਲਾ ਸੁਬਰਾਮਨੀਅਮ ਨੇ ਇਸ ਵਿਸ਼ੇ ਸੰਬੰਧੀ ਜਾਣੂੰ ਕਰਵਾਇਆ| ਇਸ ਮੌਕੇ ਪਵਨ ਰੇਖਾ ਜਾਇੰਟ ਡਾਇਰੈਕਟਰ (ਆਈ ਈ ਸੀ) ਅਤੇ ਸਤੀਸ਼ ਵਾਲੀਆ ਸਹਾਇਕ ਡਾਇਰਕੈਟਰ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਸੈਮੀਨਾਰ ਦੌਰਾਨ ਵੱਖ- ਵੱਖ ਯੂਨੀਵਰਸਿਟੀਆਂ ਅਤੇ ਹਸਪਤਾਲਾਂ ਤੋਂ ਪੁੱਜੇ ਇਸ ਵਿਸ਼ੇ ਦੇ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ| ਡਾ. ਰਜਨੀਤ ਰੰਧਾਵਾ ਪੈਥੋਲਾਜਿਸਟ ਅਤੇ ਨੋਡਲ ਅਫਸਰ ਏਡਜ ਪ੍ਰੋਜੈਕਟ ਸਿਵਲ ਹਸਪਤਾਲ ਖਰੜ , ਪ੍ਰੋ. ਡਾ. ਮੌਸਮੀ ਮੁਖਰਜੀ ਐਚ ਓ ਡੀ ਸਾਈਕੈਟਰੀ ਵਿਭਾਗ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਮੈਡੀਕਲ ਕਾਲਜ ਸੋਲਨ, ਪ੍ਰੋ. ਮਾਲਤੀ ਪ੍ਰਿੰਸੀਪਲ ਬਾਬੇ ਕਾ ਕਾਲਜ ਆਫ ਨਰਸਿੰਗ ਮੋਗਾ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *