ਤੁਰਕੀ ਏਅਰਲਾਈਨਜ਼ ਦਾ ਜਹਾਜ਼ ਕਿਰਗਿਸਤਾਨ ਵਿੱਚ ਹਾਦਸਾਗ੍ਰਸਤ, 32 ਵਿਅਕਤੀਆਂ ਦੀ ਮੌਤ

ਬਿਸ਼ਕੇਕ, 16 ਜਨਵਰੀ (ਸ.ਬ.) ਤੁਰਕੀ ਏਅਰਲਾਈਨਜ਼ ਦਾ ਇੱਕ ਮਾਲ ਵਾਹਕ ਜਹਾਜ਼ (ਸਮਾਨ ਢੋਣ ਵਾਲਾ ਜਹਾਜ਼) ਕਿਰਗਿਸਤਾਨ ਵਿੱਚ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਇਹ ਜਹਾਜ਼ ਮਾਨਸ ਹਵਾਈ ਅੱਡੇ ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ| ਇਸ ਦੌਰਾਨ ਸੰਘਣੀ ਧੁੰਦ ਕਾਰਨ ਇਹ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ| ਦੇਸ਼ ਦੇ ਸੰਕਟਕਾਲੀ ਸੇਵਾ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮਾਰੇ ਜਾਣ ਵਾਲੇ ਲੋਕਾਂ ਵਿੱਚੋਂ ਵਧੇਰੇ ਨਜ਼ਦੀਕੀ ਪਿੰਡ ਡਚਾ-ਸੂ ਦੇ ਹਨ, ਜਿੱਥੇ ਜਹਾਜ਼ ਸਥਾਨਕ ਸਮੇਂ ਮਾਤਬਕ ਸਵੇਰੇ 7.30 ਵਜੇ ਹਾਦਸਾਗ੍ਰਸਤ ਹੋਇਆ| ਬੋਇੰਗ 747 ਨਾਮੀ ਇਸ ਜਹਾਜ਼ ਨੇ ਹਾਂਗਕਾਂਗ ਤੋਂ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਰਾਹੀਂ ਇਸਤਾਂਬੁਲ ਜਾ ਰਿਹਾ ਸੀ| ਸਿਹਤ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਪਾਇਲਟ ਵੀ ਮਾਰੇ ਗਏ ਹਨ|

Leave a Reply

Your email address will not be published. Required fields are marked *