ਤੁਰਕੀ ਤੇ ਗ੍ਰੀਸ ਵਿੱਚ ਲੱਗੇ ਭੂਚਾਲ ਦੇ ਝਟਕੇ, ਕਈ ਲੋਕ ਜ਼ਖਮੀ

ਅੰਕਾਰਾ, 21 ਜੁਲਾਈ (ਸ.ਬ.) ਤੁਰਕੀ ਅਤੇ ਗ੍ਰੀਸ ਵਿੱਚ ਆਏ 6.7 ਤੀਬਰਤਾ ਦੇ ਤੇਜ਼ ਭੂਚਾਲ ਕਾਰਨ ਅੱਜ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 90 ਤੋਂ ਵਧ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ| ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਰਾਤ ਤਕਰੀਬਨ 1 ਵੱਜ ਕੇ 31 ਮਿੰਟ (ਭਾਰਤੀ ਸਮੇਂ ਮੁਤਾਬਕ ਤੜਕੇ 4   ਵਜੇ) ਤੇ ਆਇਆ| ਭੂਚਾਲ ਦੇ ਜ਼ਬਰਦਸਤ ਝਟਕੇ ਲੱਗਣ ਕਾਰਨ ਕਈ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਕੁਝ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ|
ਗ੍ਰੀਸ ਦੇ ਆਈਲੈਂਡ ਕੋਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖਮੀ ਹੋ ਗਏ ਹਨ| ਜਦੋਂ ਕਿ ਤੁਰਕੀ ਵਿੱਚ 70 ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ| ਅਧਿਕਾਰੀਆਂ ਨੇ ਦੱਸਿਆ ਕਿ ਮਾਰਮਾਰਿਸ ਅਤੇ ਮੁਗਲਾ ਸੂਬੇ ਵਿੱਚ ਤੇਜ਼ ਝਟਕੇ ਲੱਗੇ| ਇਹ ਦੋਵੇਂ ਸੂਬੇ ਸੈਰ-ਸਪਾਟੇ ਲਈ ਬਹੁਤ ਪ੍ਰਸਿੱਧ ਮੰਨੇ ਜਾਂਦੇ ਹਨ|
ਮੁਗਲਾ ਸੂਬੇ ਵਿੱਚ ਭੂਚਾਲ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ| ਪ੍ਰਸ਼ਾਸਨ ਵੱਲੋਂ ਜ਼ਖਮੀ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ| ਯੂਰਪੀ ਭੂਚਾਲ ਏਜੰਸੀ ਨੇ ਭੂਚਾਲ ਕਾਰਨ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ ਪਰ ਤੁਰਕੀ ਮੌਸਮ ਵਿਭਾਗ ਨੇ ਅਜਿਹੇ ਕਿਸੇ ਵੀ ਖਦਸ਼ੇ ਤੋਂ ਇਨਕਾਰ ਕੀਤਾ ਹੈ| ਤੁਰਕੀ ਦੇ ਪੂਰਬੀ ਸੂਬੇ ਵਿੱਚ 2011 ਵਿਚ ਆਏ ਭੂਚਾਲ ‘ਚ 600 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ| ਇਸ ਤੋਂ ਪਹਿਲਾਂ 1999 ਵਿੱਚ ਦੋ ਭਿਆਨਕ ਭੂਚਾਲਾਂ ਵਿੱਚ ਤਕਰੀਬਨ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *