ਤੁਰਕੀ ਦੀ ਫੌਜ ਨੇ ਆਈ. ਐਸ. ਦੇ 48 ਅੱਤਵਾਦੀਆਂ ਨੂੰ ਕੀਤਾ ਢੇਰ

ਇਸਤਾਨਬੁਲ, 9 ਜਨਵਰੀ (ਸ.ਬ.) ਤੁਰਕੀ ਵਿੱਚ ਜ਼ਮੀਨੀ ਫੌਜ ਅਤੇ ਹਵਾਈ ਫੌਜ ਨੇ ਇਕ ਸਾਂਝੀ ਮੁਹਿੰਮ ਚਲਾਈ, ਜਿਸ ਦੌਰਾਨ ਤੁਰਕੀ ਫੌਜ ਨੂੰ ਇਸਲਾਮਿਕ ਸਟੇਟ ਦੇ 48 ਅੱਤਵਾਦੀਆਂ ਨੂੰ ਢੇਰ ਕਰਨ ਵਿੱਚ ਸਫਲਤਾ ਹਾਸਲ ਹੋਈ| ਇਸ ਦੌਰਾਨ ਅੱਤਵਾਦੀਆਂ ਦੇ ਤਕਰੀਬਨ 23 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਅਤੇ ਅੱਤਵਾਦੀਆਂ ਦੇ ਇਹ ਟਿਕਾਣੇ ਢਹਿ-ਢੇਰੀ ਕਰ ਦਿੱਤੇ ਗਏ| ਫੌਜ ਨੇ ਇਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਕ ਫੌਜੀ ਮੁਹਿੰਮ ‘ਯੂਫ੍ਰੇਟਸ ਸ਼ੀਲਡ’ ਵਿੱਢੀ ਗਈ ਸੀ, ਜਿਸ ਦੌਰਾਨ ਫੌਜੀ ਜਵਾਨਾਂ ਵਲੋਂ ਆਈ. ਐਸ. ਦੇ 48 ਲੜਾਕਿਆਂ ਨੂੰ ਢੇਰ ਕਰ ਦਿੱਤਾ ਗਿਆ| ਇਸ ਮੁਹਿੰਮ ਵਿੱਚ ਫੌਜ ਦੇ ਜਵਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ| ਫੌਜੀ ਜਵਾਨਾਂ ਨੇ ਇਸ ਹਮਲੇ ਵਿੱਚ ਜਹਾਜ਼ਾਂ ਦੀ ਮਦਦ ਵੀ ਲਈ ਸੀ| ਜਿਕਰਯੋਗ ਹੈ ਕਿ ਆਈ. ਐਸ. ਦੇ ਲੜਾਕਿਆਂ ਦਾ ਇਸ ਵੇਲੇ ਅਲ ਬਾਬ ਸ਼ਹਿਰ ਤੇ ਕਬਜ਼ਾ ਹੈ, ਜਿਸ ਨੂੰ ਛੁਡਾਉਣ ਲਈ ਫੌਜ ਪੂਰੀ ਤਿਆਰੀ ਨਾਲ ਅੱਗੇ ਵਧ ਰਹੀ ਹੈ ਤਾਂ ਜੋ ਅੱਤਵਾਦੀਆਂ ਦੇ ਕਬਜ਼ੇ ਵਿੱਚੋਂ ਇਸ ਸ਼ਹਿਰ ਨੂੰ ਆਜ਼ਾਦ ਕਰਵਾਇਆ ਜਾ ਸਕੇ|

Leave a Reply

Your email address will not be published. Required fields are marked *