ਤੁਰਕੀ ਨੇ ਆਈ.ਐਸ. ਦੇ 35 ਸ਼ੱਕੀਆਂ ਨੂੰ ਲਿਆ ਹਿਰਾਸਤ ਵਿੱਚ

ਅੰਕਾਰਾ, 22 ਫਰਵਰੀ (ਸ.ਬ.) ਤੁਰਕੀ ਦੇ ਅਧਿਕਾਰੀਆਂ ਨੇ ਅੱਜ ਇਸਤਾਂਬੁਲ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਕੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਦੇ 35 ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ| ਤੁਰਕੀ ਦੇ ਪ੍ਰਸਾਰਕ ਹਬੇਤੁਰਕ ਮੁਤਾਬਕ ਪੁਲੀਸ ਨੇ ਸ਼ਹਿਰ ਵਿੱਚ 41 ਥਾਵਾਂ ਤੇ ਛਾਪਾ ਮਾਰ ਕੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ| ਅਧਿਕਾਰੀਆਂ ਨੇ ਇਸ ਦੌਰਾਨ ਆਈ. ਐਸ. ਨਾਲ ਸਬੰਧਿਤ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਹਨ|
ਜ਼ਿਕਰਯੋਗ ਹੈ ਕਿ ਬੀਤੇ 18 ਮਹੀਨਿਆਂ ਦੌਰਾਨ ਤੁਰਕੀ ਵਿੱਚ ਹੋਏ ਕਈ ਹਮਲਿਆਂ ਪਿੱਛੇ ਆਈ. ਐਸ. ਦਾ ਹੱਥ ਸੀ| ਇਸ ਕਾਰਨ ਅਧਿਕਾਰੀਆਂ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਅੱਤਵਾਦੀਆਂ ਦੇ ਨੈਟਵਰਕ ਦਾ ਪਤਾ ਲਗਾਉਣ| ਨਵੇਂ ਸਾਲ ਦੀ ਪਹਿਲੀ ਸ਼ਾਮ ਦੌਰਾਨ ਇਸਤਾਨਬੁਲ ਦੇ ਇਕ ਕਲੱਬ ਵਿੱਚ ਹੋਏ ਹਮਲੇ ਵਿੱਚ 39 ਲੋਕਾਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *