ਤੁਰਕੀ ਨੇ 9,000 ਅਧਿਕਾਰੀਆਂ ਨੂੰ ਕੀਤਾ ਬਰਖਾਸਤ

ਇਸਤਾਂਬੁਲ, 19 ਜੁਲਾਈ (ਸ.ਬ.) ਤੁਰਕੀ ਨੇ ਤਖਤਾ ਪਲਟ ਦੇ ਸ਼ੱਕੀ ਸਾਜ਼ਿਸ਼ਕਰਤਾ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਲਗਭਗ 9,000 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ| ਹਵਾਈ ਫੌਜ ਦੇ ਸਾਬਕਾ ਮੁਖੀ ਨੇ ਇਸ ਹਫਤੇ ਅਸਫਲ ਹੋਏ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੀ ਸਾਜ਼ਿਸ਼ ਰਚਣ ਦੀ ਗੱਲ ਤੋਂ ਇਨਕਾਰ ਕੀਤਾ ਹੈ| ਪੱਛਮੀ ਦੇਸ਼ ਇਸ ਗੱਲ ਦੀ ਸ਼ੰਕਾ ਜ਼ਾਹਰ ਕਰ ਰਹੇ ਹਨ ਕਿ ਅੰਕਾਰਾ ਸ਼ੁੱਕਰਵਾਰ ਨੂੰ ਤਖਤਾ ਪਲਟ ਲਈ ਹੋਏ ਨਾਟਕੀ ਕੋਸ਼ਿਸ਼ ਦੇ ਜਵਾਬ ਵਿਚ ਮੌਤ ਦੀ ਸਜ਼ਾ ਬਹਾਲ ਕਰ ਸਕਦਾ ਹੈ| ਜਨਰਲ ਅਕਿਨ ਓਜਤੁਰਕ ਨੂੰ ਜਦੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਤਾਂ ਉਹ ਕੁਝ ਕਮਜ਼ੋਰ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਦੇ ਕੰਨ ਤੇ ਪੱਟੀ ਬੰਨ੍ਹੀ ਸੀ| ਸਰਕਾਰੀ ਸਮਾਚਾਰ ਏਜੰਸੀ ਨੇ ਸਰਕਾਰੀ ਵਕੀਲ ਨੂੰ ਉਨ੍ਹਾਂ ਵਲੋਂ ਦਿੱਤੇ ਗਏ ਬਿਆਨ ਦੇ ਹਵਾਲੇ ਤੋਂ ਕਿਹਾ, ”ਮੈਂ ਉਹ ਵਿਅਕਤੀ ਨਹੀਂ ਹਾਂ, ਜਿਸ ਨੇ ਤਖਤਾ ਪਲਟ ਦੀ ਯੋਜਨਾ ਬਣਾਈ ਜਾਂ ਇਸ ਦੀ ਅਗਵਾਈ ਕੀਤੀ| ਇਸ ਦੀ ਯੋਜਨਾ ਕਿਸ ਨੇ ਬਣਾਈ ਅਤੇ ਕਿਸ ਨੇ ਨਿਰਦੇਸ਼ ਦਿੱਤਾ, ਮੈਂ ਨਹੀਂ ਜਾਣਦਾ|” ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਯਪ ਏਰਦੋਗਨ ਨੇ ਤਖਤਾ ਪਲਟ ਕਰਨ ਵਾਲਿਆਂ ਦੇ ਸਫਾਏ ਦਾ ਸੰਕਲਪ ਲਿਆ ਹੈ| ਇਨ੍ਹਾਂ ਲੋਕਾਂ ਵਲੋਂ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਵਿਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ| ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਯੂਰਪੀ ਸੰਘ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਅਸੀਂ ਤੁਰਕੀ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਦੇਸ਼ ਦੇ ਲੋਕਤੰਤਰੀ ਸੰਸਥਾਵਾਂ ਪ੍ਰਤੀ ਸਨਮਾਨ ਦੇ ਉੱਚ ਮਾਪਦੰਡਾਂ ਨੂੰ ਬਰਕਰਾਰ ਰੱਖਣ|” ਹਿਰਾਸਤ ਵਿਚ ਲਏ ਗਏ ਕੁਝ ਸ਼ੱਕੀਆਂ ਦੇ ਇਲਾਜ ਤੋਂ ਬਾਅਦ ਸਾਹਮਣੇ ਆਈ ਉਦਾਸ ਕਰ ਦੇਣ ਵਾਲੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਜਰਮਨ ਚਾਂਸਲਰ ਮਰਕਲ ਦੇ ਬੁਲਾਰੇ ਨੇ ਸੜਕਾਂ ਤੇ ਫੌਜੀਆਂ ਤੋਂ ਲਏ ਜਾ ਰਹੇ ਬਦਲੇ ਅਤੇ ਸਨਕ ਭਰੇ ਦ੍ਰਿਸ਼ਾਂ ਦੀ ਨਿੰਦਾ ਕੀਤੀ ਹੈ|

Leave a Reply

Your email address will not be published. Required fields are marked *