ਤੁਰਕੀ ਫੌਜ ਨੇ ਸੀਰੀਆ ਵਿੱਚ ਆਈ.ਐਸ ਦੇ 56 ਅੱਤਵਾਦੀ ਮਾਰੇ

ਅੰਕਾਰਾ, 23 ਫਰਵਰੀ (ਸ.ਬ.) ਸੀਰੀਆ ਦੇ ਅਲਬਾਬ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਮਰੀਕਾ ਦੇ ਸਮਰਥਨ ਵਾਲੀਆਂ ਗਠਬੰਧਨ ਫੌਜਾਂ ਦੇ ਹਵਾਈ ਹਮਲੇ ਦੀ ਮਦਦ ਨਾਲ ਤੁਰਕੀ ਫੌਜ ਨੇ ਇਸਲਾਮਿਕ ਸਟੇਟ (ਆਈ.ਐਸ) ਦੇ 56 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ| ਤੁਰਕੀ ਫੌਜ ਨੇ ਦੱਸਿਆ ਕਿ ਇਸ ਓਪਰੇਸ਼ਨ ਦੌਰਾਨ ਫੌਜ ਨੇ ਆਈ.ਐਸ ਦੇ ਠਿਕਾਣਿਆਂ ਤੇ 104 ਗੋਲੇ ਦਾਗੇ ਅਤੇ ਉਸ ਦੀਆਂ ਕਈ ਇਮਾਰਤਾਂ ਅਤੇ ਵਾਹਨਾਂ ਨੂੰ ਤਬਾਹ ਕਰ ਦਿੱਤਾ ਗਿਆ| ਫੌਜ ਨੇ ਦੱਸਿਆ ਕਿ ਗਠਬੰਧਨ ਫੌਜ ਦੇ ਹਵਾਈ ਹਮਲੇ ਵਿੱਚ 11 ਅੱਤਵਾਦੀ ਮਾਰੇ ਗਏ ਅਤੇ ਹੋਰ ਅੱਤਵਾਦੀ ਗੋਲੀਬਾਰੀ ਅਤੇ ਆਹਮਣੇ-ਸਾਹਮਣੇ ਹੋਏ ਸੰਘਰਸ਼ ਵਿੱਚ ਢੇਰ ਹੋ ਗਏ ਅਤੇ ਗਠਬੰਧਨ ਫੌਜਾਂ ਲਗਾਤਾਰ ਅੱਗੇ ਵਧ ਰਹੀਆਂ ਹਨ|

Leave a Reply

Your email address will not be published. Required fields are marked *