ਤੁਰਕੀ ਵਿਚ ਐਦਰੋਗਨ ਨੇ ਕੀਤੀ ਤਿੰਨ ਮਹੀਨੇ ਦੇ ਸੰਕਟਕਾਲੀਨ ਦੀ ਘੋਸ਼ਣਾ

ਅੰਕਾਰਾ, 21 ਜੁਲਾਈ (ਸ.ਬ.) ਤੁਰਕੀ ਦੇ ਰਾਸ਼ਟਰਪਤੀ ਐਦਰੋਗਨ  ਨੇ ਤਿੰਨ ਮਹੀਨੇ ਦੇ ਸੰਕਟਕਾਲੀਨ  ਦੀ ਘੋਸ਼ਣਾ ਕੀਤੀ ਹੈ| ਅਤੇ ਪਿਛਲੇ ਹਫਤੇ ਹੋਈ ਤਖਤਾਪਲਟ ਦੀ ਕੋਸ਼ਿਸ਼ ਦੇ ਲਈ ਜ਼ਿੰਮੇਦਾਰ ‘ਅੱਤਵਾਦੀ’ ਸਮੂਹ ਦਾ ਪਤਾ ਲਗਾ ਕੇ ਉਸ ਦਾ ਖਾਤਮਾ ਕਰਨ ਦਾ ਸੰਕਲਪ ਲਿਆ ਹੈ| ਰਾਸ਼ਟਰਪਤੀ ਨੇ ਆਪਣੇ ਕੱਟੜ ਦੁਸ਼ਮਣ ਅਤੇ ਅਮਰੀਕਾ ਵਿਚ ਰਹਿਣ ਵਾਲੇ ਇਸਲਾਮੀ ਧਾਰਮਿਕ ਫਤਹੁਲਾਹ       ਗੁਲੇਨ ਦੇ ਚੇਲਿਆ ਨੂੰ ਤਖਤਾਪਲਟ ਦੀ ਇਸ ਕੋਸ਼ਿਸ਼ ਦੇ ਲਈ ਜ਼ਿੰਮੇਦਾਰ ਦੱਸਿਆ ਹੈ| ਇਸ ਕੋਸ਼ਿਸ਼ ਤੋਂ ਬਾਅਦ ਕਰੀਬ 50,000 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸ਼ੱਕੀ ਦੋਸ਼ੀਆਂ ਨੂੰ ਉਨ੍ਹਾਂ ਦੇ ਪੱਦ ਤੋਂ ਹਟਾਇਆ ਗਿਆ ਹੈ| ਐਦਰੋਗਨ ਨੇ ਅੰਕਾਰਾ ਵਿਚ ਰਾਸ਼ਟਰਪਤੀ ਭਵਨ ਨੂੰ ਕਿਹਾ ਕਿ ‘ਤਖਤਾਪਲਟ ਦੀ ਕੋਸ਼ਿਸ਼ ਵਿਚ ਸ਼ਾਮਿਲ ਅੱਤਵਾਦੀ ਸਮੂਹ ਦੇ ਸਾਰੇ ਤੱਤ ਨੂੰ ਤੇਜੀ ਨਾਲ ਖਤਮ ਕਰਨ ਦੇ ਲਈ ਸੰਕਟਕਾਲੀਨ ਦੀ ਸਥਿਤੀ ਕਰਨ ਦੀ ਲੋੜ ਸੀ| ਹਾਲਾਂਕਿ ਇਹ ਕਦਮ ਚੁੱਕੇ ਜਾਣ ਤੋਂ ਸਰਕਾਰ ਦੀ ਸੁਰੱਖਿਆ ਸੰਬੰਧੀ ਸ਼ਕਤੀਆਂ ਵੱਧ ਜਾਵੇਗੀ ਪਰ ਉਨ੍ਹਾਂ ਨੇ ‘ਲੋਕਤੰਤਰ ਤੋਂ ਕੋਈ ਸਮਝੌਤਾ’ ਨਹੀਂ ਕਰਨ ਦਾ ਸਕੰਲਪ ਲਿਆ ਹੈ| ਘੋਸ਼ਣਾ ਤੋਂ ਬਾਅਦ ਰਾਸ਼ਟਰਪਤੀ ਭਵਨ ਵਿਚ ਐਦੋਰਗਨ ਦੀ ਅਗਵਾਈ ਵਿਚ ਕੈਬਿਨੇਟ ਅਤੇ ਤੁਰਕੀ ਦੀ ਰਾਸ਼ਟਰੀ ਸੁੱਰਖਿਆ ਪਰਿਸ਼ਦ ਦੀ ਲੰਬੀ ਬੈਠਕ ਹੋਈ|

Leave a Reply

Your email address will not be published. Required fields are marked *