ਤੁਰਕੀ ਵਿਚ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਕੱਢੀ ਰੈਲੀ

ਇਸਤਾ, 25 ਜੁਲਾਈ (ਸ.ਬ.) ਬੁਲਂਤੁਰਕੀ ਵਿਚ ਤਖਤਾਪਲਟ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਇਸਤਾਂਬੁਲ ਵਿਚ ਲੋਕਤੰਤਰ ਦੇ ਸਮਰਥਨ ਵਿਚ ਸੱਤਾਧਾਰੀ ਅਤੇ ਮੁੱਖ ਵਿਰੋਧੀ ਪਾਰਟੀਆਂ ਦੇ ਹਜ਼ਾਰਾਂ ਸਮਰੱਥਕਾਂ ਨੇ ਇੱਕਠੇ ਹੋ ਕੇ ਰੈਲੀ ਕੱਢੀ ਅਤੇ ਤਖਤਾਪਲਟ ਦੀ ਕੋਸ਼ਿਸ਼ ਦੀ ਨਿੰਦਾ ਕੀਤੀ| ਜਾਣਕਾਰੀ ਮੁਤਾਬਕ ਏਕਤਾ ਦੀ ਭਾਵਨਾ ਪ੍ਰਦਰਸ਼ਿਤ ਕਰਨ ਲਈ ਲੋਕਾਂ ਨੇ ਇਸਤਾਂਬੁਲ ਦੇ ਤਕਸੀਮ ਚੌਰਾਹੇ ਤੇ ਗਣਤੰਤਰ ਅਤੇ ਲੋਕਤੰਤਰ ਦੇ ਹੱਕ ਵਿਚ ਰੈਲੀ ਵਿਚ ਹਿੱਸਾ ਲਿਆ| ਇਹ ਭਾਵਨਾ, ਤੁਰਕੀ ਦੇ ਰਾਸ਼ਟਰਪਤੀ ਤੈਯਪ ਐਦਰੋਗਨ ਨੂੰ ਦੇਸ਼ ਤੇ ਆਪਣੀ ਪਕੜ ਬਣਾਏ ਰੱਖਣ ਵਿਚ ਮਜਬੂਤੀ ਪ੍ਰਦਾਨ ਕਰੇਗੀ|
ਜ਼ਿਕਰਯੋਗ ਹੈ ਕਿ ਤਖਤਾਪਲਟ ਦੀ ਅਸਫਲ ਕੋਸ਼ਿਸ਼ ਦੌਰਾਨ 246 ਵਿਅਕਤੀ ਮਾਰੇ ਗਏ ਸਨ ਅਤੇ 2000 ਹੋਰ ਜ਼ਖਮੀ ਹੋ ਗਏ ਸਨ| ਇਸ ਰੈਲੀ ਦਾ ਆਯੋਜਨ ਵਿਰੋਧੀ ਪਾਰਟੀ ਸੀ. ਐਚ. ਪੀ. ਵਲੋਂ ਕੀਤਾ ਗਿਆ ਸੀ ਪਰ ਇਸ ਨੂੰ ਰਾਸ਼ਟਰਪਤੀ ਐਦਰੋਗਨ ਦੀ ਏ. ਕੇ. ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਵੀ ਸਮਰਥਨ ਹਾਸਿਲ ਸੀ|
ਇੱਕ ਦੁਰਲਭ ਕਦਮ ਚੁੱਕਦੇ ਹੋਏ ਸਰਕਾਰ ਸਮਰਥਕ ਚੈਨਲਾਂ ਨੇ ਮੁੱਖ ਵਿਰੋਧੀ ਸੀ. ਐਚ. ਪੀ. ਨੇਤਾ ਕਮਾਲ ਕਿਲਕੀਦਾਰੋਹਲੂ ਵਲੋਂ ਮੰਚ ਤੇ ਦਿੱਤੇ ਗਏ ਭਾਸ਼ਣ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ| ਉਨ੍ਹਾਂ ਕਿਹਾ ਕਿ ਇਹ ਦਿਨ ਇੱਕਜੁੱਟ ਹੋਣ, ਵਿਦਰੋਹ ਅਤੇ ਤਾਨਾਸ਼ਾਹੀ ਸ਼ਾਸਨਾਂ ਵਿਰੁੱਧ ਖੜ੍ਹੇ ਹੋਣ ਅਤੇ ਲੋਕਾਂ ਦੀ ਆਵਾਜ਼ ਸੁਣਨ ਦਾ ਹੈ|

Leave a Reply

Your email address will not be published. Required fields are marked *