ਤੁਰਕੀ ਵਿੱਚ ਅਮਰੀਕੀ ਅੰਬੈਸੀ ਨੂੰ ਖਤਰੇ ਕਾਰਨ ਬੰਦ ਕੀਤਾ

ਇਸਤਾਂਬੁਲ, 5 ਮਾਰਚ (ਸ.ਬ.) ਤੁਰਕੀ ਸਥਿਤ ਅਮਰੀਕੀ ਅੰਬੈਸੀ ਨੂੰ ਅਣਪਛਾਤੇ ਸੁੱਰਖਿਆ ਖਤਰੇ ਕਾਰਨ ਅੱਜ ਬੰਦ ਰੱਖਿਆ ਗਿਆ ਹੈ| ਅੰਬੈਸੀ ਦੀ ਵੈਬਸਾਈਟ ਤੇ ਬੀਤੇ ਦਿਨੀਂ ਜਾਰੀ ਇਕ ਬਿਆਨ ਮੁਤਾਬਕ ਅਮਰੀਕਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਕਾਰਾ ਸਥਿਤ ਅੰਬੈਸੀ ਵਿੱਚ ਨਾ ਜਾਣ ਅਤੇ ਉਹ ਭੀੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਵੀ ਬਚਣ| ਬਿਆਨ ਮੁਤਾਬਕ ਸੁਰੱਖਿਆ ਖਤਰੇ ਕਾਰਨ ਅੰਬੈਸੀ ਬੰਦ ਰਹੇਗੀ| ਸੇਵਾਵਾਂ ਬਹਾਲ ਹੋਣ ਤੇ ਅੰਬੈਸੀ ਨੂੰ ਦੋਬਾਰਾ ਖੋਲ੍ਹਣ ਦੀ ਜਾਣਕਾਰੀ ਦਿੱਤੀ ਜਾਵੇਗੀ| ਖਤਰੇ ਨਾਲ ਜੁੜੀ ਵਿਸਥਾਰ ਪੂਰਵਕ ਜਾਣਕਾਰੀ ਅਜੇ ਮੁਹੱਈਆ ਨਹੀਂ ਕਰਵਾਈ ਗਈ|
ਜ਼ਿਕਰਯੋਗ ਹੈ ਕਿ ਰਾਜਧਾਨੀ ਅੰਕਾਰਾ ਵਿੱਚ ਸਥਿਤ ਅਮਰੀਕੀ ਅੰਬੈਸੀ ਦੇ ਬਾਹਰ ਸਾਲ 2013 ਵਿੱਚ ਆਤਮਘਾਤੀ ਹਮਲਾ ਹੋਇਆ ਸੀ ਅਤੇ ਕਾਫੀ ਨੁਕਸਾਨ ਹੋਇਆ ਸੀ| ਇਸ ਕਾਰਨ ਤੁਰਕੀ ਦਾ ਇਕ ਸੁਰੱਖਿਆ ਕਰਮਚਾਰੀ ਮਾਰਿਆ ਗਿਆ ਸੀ| ਤੁਰਕ ਅਧਿਕਾਰੀਆਂ ਨੇ ਇਸ ਹਮਲੇ ਲਈ ਘਰੇਲੂ ਕੱਟੜਵਾਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ| ਇਸੇ ਲਈ ਹੁਣ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਅੰਬੈਸੀ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ|

Leave a Reply

Your email address will not be published. Required fields are marked *