ਤੁਰਕੀ ਵਿੱਚ ਅਮਰੀਕੀ ਦੂਤਘਰ ਦੇ ਮੁੱਖ ਦਰਵਾਜੇ ਉਤੇ ਗੋਲੀਬਾਰੀ

ਇਸਤਾਂਬੁਲ , 20 ਅਗਸਤ (ਸ.ਬ.) ਤੁਰਕੀ ਦੇ ਮੀਡੀਆ ਦੀਆਂ ਖਬਰਾਂ ਮੁਤਾਬਕ ਅੰਕਾਰਾ ਵਿਚ ਸਥਿਤ ਅਮਰੀਕੀ ਦੂਤਘਰ ਦੇ ਬਾਹਰ ਸੁਰੱਖਿਆ ਬੂਥਾਂ ਉਤੇ ਗੋਲੀਬਾਰੀ ਕੀਤੀ ਗਈ| ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਅੱਜ ਸਵੇਰੇ 5 ਵਜੇ ਉਥੋਂ ਲੰਘ ਰਹੀ ਸਫੇਦ ਰੰਗ ਦੀ ਕਾਰ ਵਿਚੋਂ ਗੇਟ ਨੰਬਰ 6 ਦੇ ਬਾਹਰ ਸਥਿਤ ਸੁਰੱਖਿਆ ਬੂਥਾਂ ਉਤੇ ਚਾਰ ਤੋਂ ਪੰਜ ਰਾਊਂਡ ਗੋਲੀਆਂ ਚਲਾਈਆਂ ਗਈਆਂ| ਭਾਵੇਂ ਕਿ ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ| ਇੱਥੇ ਦੱਸਣਯੋਗ ਹੈ ਕਿ ਇਸ ਸਮੇਂ ਤੁਰਕੀ ਵਿਚ ਈਦ ਮਨਾਈ ਜਾ ਰਹੀ ਹੈ, ਜਿਸ ਕਾਰਨ ਇਸ ਹਫਤੇ ਅਮਰੀਕੀ ਮਿਸ਼ਨ ਬੰਦ ਹੈ| ਹੁਣ ਪੁਲੀਸ ਉਸ ਸਫੇਦ ਰੰਗ ਦੀ ਕਾਰ ਦੀ ਤਲਾਸ਼ ਕਰ ਰਹੀ ਹੈ| ਜਾਣਕਾਰੀ ਮੁਤਾਬਕ ਜੇਲ ਵਿਚ ਬੰਦ ਅਮਰੀਕਾ ਦੇ ਇਕ ਪਾਦਰੀ ਨੂੰ ਲੈ ਕੇ ਅੰਕਾਰਾ ਅਤੇ ਵਾਸ਼ਿੰਗਟਨ ਵਿਚਕਾਰ ਸੰਬੰਧਾਂ ਵਿਚ ਖਿੱਚੋਤਾਨ ਚੱਲ ਰਹੀ ਹੈ|

Leave a Reply

Your email address will not be published. Required fields are marked *