ਤੁਰਕੀ ਵਿੱਚ ਕਾਰ ਬੰਬ ਧਮਾਕਾ, ਇਕ ਬੱਚੇ ਦੀ ਮੌਤ, 17 ਵਿਅਕਤੀ ਜ਼ਖਮੀ

ਅੰਕਾਰਾ, 18 ਫਰਵਰੀ (ਸ.ਬ.) ਸੀਰੀਆ ਦੀ ਸਰਹੱਦ ਨੇੜੇ ਤੁਰਕੀ ਦੇ ਦੱਖਣੀ-ਪੂਰਬੀ ਸੂਬੇ ਸਨਲਿਊਰਫਾ ਵਿੱਚ ਇਕ ਕਾਰ ਬੰਬ ਧਮਾਕਾ ਹੋਇਆ ਅਤੇ 17 ਲੋਕ ਜ਼ਖਮੀ ਹੋ ਗਏ| ਸੂਬਾ ਗਵਰਨਰ ਦੇ ਦਫਤਰ ਨੇ ਦੱਸਿਆ ਕਿ ਸਾਡੇ 18 ਨਾਗਰਿਕਾਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ| ਉਨ੍ਹਾਂ ਵਿੱਚੋਂ 10 ਸਾਲ ਦੇ ਬੱਚੇ ਦੀ ਮੌਤ ਹੋ ਗਈ| ਉਨ੍ਹਾਂ ਦੱਸਿਆ ਕਿ ਇਕ ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਹੈ| ਅਧਿਕਾਰੀ ਨੇ ਦੱਸਿਆ ਕਿ ਵਿਸਫੋਟ ਵਿਰਾਨਸੇਹਿਰ ਜ਼ਿਲੇ ਵਿੱਚ ਹੋਇਆ| ਇਸ ਤੋਂ ਪਹਿਲਾਂ ਸਰਕਾਰੀ ਅਨਾਦੋਲੂ ਕਮੇਟੀ ਨੇ ਗਵਰਨਰ ਗੁਨਗੋਰ ਆਜਿਮ ਤੁਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਮਾਰੇ ਗਏ ਬੱਚੇ ਦੀ ਉਮਰ 3 ਸਾਲ ਸੀ|
ਏਜੰਸੀ ਨੇ ਗਵਰਨਰ ਦੇ ਹਵਾਲੇ ਤੋਂ ਦੱਸਿਆ ਕਿ ਅੱਤਵਾਦੀ ਹਮਲਾ ਇਕ ਖੜ੍ਹੇ ਵਾਹਨ ਵਿੱਚ ਹੋਇਆ ਜੋ ਧਮਾਕਾਖੇਜ਼ ਪਦਾਰਥਾਂ ਨਾਲ ਭਰਿਆ ਸੀ ਅਤੇ ਉਸ ਵਿੱਚ ਰਿਮੋਟ ਕੰਟਰੋਲ ਰਾਹੀਂ ਧਮਾਕਾ ਕੀਤਾ ਗਿਆ ਸੀ| ਨਿਆਂ ਮੰਤਰੀ ਬੇਕਿਰ ਬੋਜਦਾਗ ਨੇ ਟਵਿੱਟਰ ਤੇ ਕਿਹਾ ਕਿ ਕੋਈ ਵੀ ਅੱਤਵਾਦੀ ਸੰਗਠਨ ਜਾਂ ਹਮਲਾ ਅੱਤਵਾਦ ਦੇ ਖਿਲਾਫ ਤੁਰਕੀ ਦੀ ਲੜਾਈ ਨੂੰ ਕਮਜ਼ੋਰ ਨਹੀਂ ਕਰ ਸਕਦਾ| ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ| ਬੋਜਦਾਗ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਨੂੰ ਕਿਸ ਅੱਤਵਾਦੀ ਸੰਗਠਨ ਤੇ ਸ਼ੱਕ ਹੈ|

Leave a Reply

Your email address will not be published. Required fields are marked *