ਤੁਰਕੀ ਵਿੱਚ ਛੇ ਅੱਤਵਾਦੀਆਂ ਨੂੰ ਹਿਰਾਸਤ ਵਿੱਚ ਲਿਆ

ਅੰਕਾਰਾ, 6 ਜੁਲਾਈ (ਸ.ਬ.) ਤੁਰਕੀ ਦੀ ਪੁਲੀਸ ਨੇ ਇਕ ਵਿਰੋਧ ਮਾਰਚ ਦੌਰਾਨ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਇਸਲਾਮਿਕ ਸਟੇਟ ਦੇ ਛੇ ਅੱਤਵਾਦੀਆਂ ਨੂੰ ਹਿਰਾਸਤ ਵਿੱਚ ਲਿਆ ਹੈ| ਮੱਧ ਤੁਰਕੀ ਦੇ ਕਾਇਸੇਰੀ ਸੂਬੇ ਦੇ ਗਵਰਨਰ ਨੇ ਇਕ ਸਥਾਨਕ ਅਖਬਾਰ ਨੂੰ ਦੱਸਿਆ ਕਿ ਮੁੱਖ ਵਿਰੋਧੀ ਦਲ ਸੀ.ਐਚ.ਪੀ. ਪਾਰਟੀ ਦੇ ਨੇਤਾ ਕੇਮੇਲ ਕਿਲਿਕਦਾਰੋਗੋਲੂ ਨੇ ਆਪਣੇ ਇਕ ਸੰਸਦ ਮੈਂਬਰ ਨੂੰ ਜੇਲ ਭੇਜੇ ਜਾਣ ਖਿਲਾਫ ਪਿਛਲੇ ਮਹੀਨੇ ਰਾਜਧਾਨੀ ਅੰਕਾਰਾ ਤੋਂ ਇਸਤਾਂਬੁਲ ਤੱਕ ਵਿਰੋਧ ਮਾਰਚ ਦਾ ਆਯੋਜਨ ਕੀਤਾ ਸੀ| ਉਨ੍ਹਾਂ ਕਿਹਾ ਕਿ ਇਸ ਵਿਰੋਧ ਮਾਰਚ ਦੌਰਾਨ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਛੇ ਆਈ.ਐਸ. ਦੇ ਅੱਤਵਾਦੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ|

Leave a Reply

Your email address will not be published. Required fields are marked *