ਤੁਰਕੀ ਵਿੱਚ ਧਮਾਕਾ, 13 ਫੌਜੀਆਂ ਦੀ ਮੌਤ ਅਤੇ ਹੋਰ 48 ਜ਼ਖਮੀ

ਇਸਤਾਂਬੁਲ, 17 ਦਸੰਬਰ (ਸ.ਬ.) ਤੁਰਕੀ ਦੇ ਕੇਸਰੀ ਸ਼ਹਿਰ ਵਿੱਚੋਂ ਲੰਘ ਰਹੀ ਫੌਜੀ ਬੱਸ ਨੇੜੇ ਇਕ ਕਾਰ ਵਿੱਚ ਧਮਾਕਾ ਹੋਇਆ ਜਿਸ ਕਾਰਨ ਬੱਸ ਵਿੱਚ ਬੈਠੇ ਫੌਜੀਆਂ ਨੂੰ ਨੁਕਸਾਨ ਪੁੱਜਾ| ਦੱਸਿਆ ਜਾ ਰਿਹਾ ਕਿ ਇਹ ਫੌਜੀ ਆਪਣੀ ਡਿਊਟੀ ਪੂਰੀ ਕਰਕੇ ਵਾਪਸ ਜਾ ਰਹੇ ਸਨ| ਪੁਲੀਸ ਨੇ ਦੱਸਿਆ ਕਿ ਇਕ ਕਾਰ ਵਿੱਚ ਧਮਾਕਾਖੇਜ਼ ਪਦਾਰਥ ਭਰਿਆ ਹੋਇਆ ਸੀ ਅਤੇ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ| ਇਸ ਕਾਰਨ 13 ਫੌਜੀਆਂ ਦੀ ਮੌਤ ਹੋ ਗਈ ਅਤੇ ਹੋਰ 48 ਜ਼ਖਮੀ ਹੋ ਗਏ| ਜ਼ਿਕਰਯੋਗ ਹੈ ਕਿ ਤੁਰਕੀ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ ਅਤੇ ਕਈ ਨਿਰਦੋਸ਼ ਲੋਕ ਇਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ|

Leave a Reply

Your email address will not be published. Required fields are marked *