ਤੁਰਕੀ ਵਿੱਚ ਭੂਚਾਲ ਦੇ ਝਟਕੇ, ਕੋਈ ਨੁਕਸਾਨ ਨਹੀਂ

ਇਸਤਾਂਬੁਲ, 23 ਨਵੰਬਰ (ਸ.ਬ.) ਤੁਰਕੀ ਦੇ ਦੱਖਣੀ-ਪੱਛਮੀ ਹਿੱਸੇ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 5.0 ਮਾਪੀ ਗਈ| ਅਮਰੀਕੀ ਮੌਸਮ ਵਿਭਾਗ ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਐਰੀਗਨ ਸਾਗਰ ਤੋਂ 31 ਕਿਲੋਮੀਟਰ ਦੂਰ ਮੁਗਲੇ ਸੂਬੇ ਨੇੜੇ ਸੀ ਅਤੇ ਜ਼ਮੀਨ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ| ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ|

Leave a Reply

Your email address will not be published. Required fields are marked *