ਤੁਰਕੀ ਵਿੱਚ ਲੱਗੇ ਭੂਚਾਲ ਦੇ ਝਟਕੇ

ਇਸਤਾਂਬੁਲ, 23 ਜਨਵਰੀ (ਸ.ਬ.) ਤੁਰਕੀ ਦੇ ਤਟੀ ਖੇਤਰ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.6 ਮਾਪੀ ਗਈ| ਯੂਰਪੀ-ਭੂ-ਮੱਧ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ| ਭੂਚਾਲ ਦਾ ਕੇਂਦਰ ਰਿਜ਼ਾਟਰ ਸ਼ਹਿਰ ਮਰਮਾਰਿਸ ਤੋਂ 23 ਕਿਲੋਮੀਟਰ ਪੱਛਮੀ ਅਤੇ ਰੋਡਜ਼ ਟਾਪੂ ਤੋਂ 45 ਕਿਲੋਮੀਟਰ ਪੱਛਮੀ-ਉੱਤਰ ਵਿੱਚ ਮਹਿਸੂਸ ਕੀਤਾ ਗਿਆ| ਭੂਚਾਲ ਦਾ ਕੇਂਦਰ ਜ਼ਮੀਨ ਵਿੱਚ 76 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਇਸ ਕਾਰਨ ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਖਬਰ ਨਹੀਂ ਮਿਲ ਸਕੀ| ਭੂਚਾਲ ਦੇ ਝਟਕੇ ਭਾਵੇਂ ਹਲਕੇ ਹੀ ਸਨ ਪਰ ਲੋਕ ਘਬਰਾ ਕੇ ਘਰਾਂ ਵਿੱਚੋਂ ਬਾਹਰ ਆ ਗਏ|

Leave a Reply

Your email address will not be published. Required fields are marked *